Breaking News
Home / ਪੰਜਾਬ / ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਹੋਰ ਵਧਣਗੀਆਂ ਮੁਸ਼ਕਿਲਾਂ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਹੋਰ ਵਧਣਗੀਆਂ ਮੁਸ਼ਕਿਲਾਂ

ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਕੱਟੇ ਗਏ 125 ਪਲਾਟਾਂ ਦੀ ਵੀ ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਏਆਈਜੀ ਵਿਜੀਲੈਂਸ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਹਨ। ਪ੍ਰੰਤੂ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਵਿਜੀਲੈਂਸ ਦੀ ਟੀਮ ਨੇ ਸੁੰਦਰ ਸ਼ਾਮ ਅਰੋੜਾ ਨਾਲ ਜੁੜੇ ਮੋਹਾਲੀ ਦੇ ਫੇਜ਼-9 ਸਥਿਤ ਇੰਡਸਟਰੀਅਲ ਏਰੀਏ ’ਚ ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਪਲਾਟ ਕੱਟਣ ਦੇ ਮਾਮਲੇ ਵਿਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਇਸ ਸਬੰਧ ’ਚ ਮਾਹਿਰਾਂ ਕੋਲੋਂ ਸਲਾਹ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਟੀਮ ਦੇ ਮੈਂਬਰ ਇੰਡਸਟਰੀਅਲ ਏਰੀਆਂ ’ਚ ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਜਾ ਕੇ ਵੀ ਜਾਂਚ ਕਰ ਚੁੱਕੇ ਹਨ। ਇਸ ਜ਼ਮੀਨ ’ਤੇ ਸੀਵਰੇਜ਼ ਲਾਈਨ ਅਤੇ ਵਾਟਰ ਲਾਈਨ ਪਾਉਣ ਦੀ ਆਗਿਆ ਦਿੱਤੀ ਗਈ ਜਾਂ ਨਹੀਂ ਅਤੇ ਜੇਕਰ ਆਗਿਆ ਦਿੱਤੀ ਗਈ ਹੈ ਤਾਂ ਉਸ ਦਾ ਆਧਾਰ ਕੀ ਹੈ। ਇਸ ਸਾਰੇ ਮਾਮਲੇ ’ਚ ਸੁੰਦਰ ਸ਼ਾਮ ਅਰੋੜਾ ਦੀ ਸ਼ੁਰੂ ਤੋਂ ਅੰਤ ਤੱਕ ਨਿਭਾਈ ਗਈ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਫਿਲਪਿਸ ਕੰਪਨੀ ਦੀ ਇਸ ਜ਼ਮੀਨ ’ਤੇ ਗੇਟ ਬਣਾ ਕੇ ਵਿਚੋ-ਵਿਚ ਇਕ ਸੜਕ ਕੱਢੀ ਗਈ ਸੀ। ਸੜਕ ਦੇ ਦੋਵੇਂ ਪਾਸੇ 125 ਪਲਾਟ ਕੱਟੇ ਗਏ ਹਨ ਪ੍ਰੰਤੂ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਸ ਦੀ ਆਗਿਆ ਦੇਣ ਦਾ ਆਧਾਰ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼ੋ੍ਮਣੀ ਅਕਾਲੀ ਦਲ

ਅਕਾਲੀ ਉਮੀਦਵਾਰ ਹੋ ਗਿਆ ਸੀ ‘ਆਪ’ ਵਿਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ …