-5.8 C
Toronto
Friday, January 23, 2026
spot_img
Homeਪੰਜਾਬਜਲੰਧਰ ਨੇੜਲੇ ਪਿੰਡ ’ਚੋਂ ਪੁਲਿਸ ਨੇ 5 ਗੈਂਗਸਟਰ ਕੀਤੇ ਕਾਬੂ

ਜਲੰਧਰ ਨੇੜਲੇ ਪਿੰਡ ’ਚੋਂ ਪੁਲਿਸ ਨੇ 5 ਗੈਂਗਸਟਰ ਕੀਤੇ ਕਾਬੂ

ਹਥਿਆਰ ਵੀ ਹੋਏ ਬਰਾਮਦ, ਪਿੰਡ ਚੱਕ ਝੰਡੂ ’ਚ 7 ਘੰਟੇ ਚੱਲਿਆ ਸਰਚ ਅਪ੍ਰੇਸ਼ਨ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਭੋਗਪੁਰ ਉਪ ਮੰਡਲ ਅਧੀਨ ਆਉਂਦੇ ਪਿੰਡ ਚੱਕ ਝੰਡੂ ਤੋਂ ਪੁਲਿਸ ਨੇ 5 ਗੈਂਗਸਟਰ ਕਾਬੂ ਕੀਤੇ ਹਨ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਚਲਾਏ ਗਏ 7 ਘੰਟੇ ਦੇ ਸਾਂਝੇ ਸਰਚ ਅਪ੍ਰੇਸ਼ਨ ਮਗਰੋਂ ਇਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਗਿ੍ਰਫ਼ਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਝੰਡੂ ’ਚ ਸ਼ੱਕੀ ਵਿਅਕਤੀ ਲੁਕੇ ਹੋਏ ਹਨ, ਜਿਸ ਦੇ ਚਲਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਿੰਡ ਨੂੰ ਘੇਰਾ ਪਾ ਲਿਆ, ਜਿਸ ਤੋਂ ਬਾਅਦ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਪੁਲਿਸ ਵੱਲੋਂ ਕਮਾਦ ਦੇ ਖੇਤ ਦੀ ਘੇਰਾਬੰਦੀ ਕੀਤੀ ਗਈ ਜਿੱਥੇ ਗੈਂਗਸਟਰ ਛੁਪੇ ਹੋਏ ਸਨ। ਪੁਲਿਸ ਵੱਲੋਂ ਡਰੋਨ ਦੀ ਮਦਦ ਨਾਲ ਸਰਚ ਅਪ੍ਰੇਸ਼ਨ ਚਲਾਇਆ ਗਿਆ ਜਿਸ ਤੋਂ ਬਾਅਦ ਕਨਫਰਮ ਹੋ ਗਿਆ ਕਿ ਗੈਂਗਸਟਰ ਕਮਾਦ ਵਿਚ ਹੀ ਲੁਕੇ ਹੋਏ ਹਨ। ਗੈਂਗਸਟਰਾਂ ਨੂੰ ਪੁਲਿਸ ਵੱਲੋਂ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪ੍ਰੰਤੂ ਗੈਂਗਸਟਰ ਨਹੀਂ ਮੰਨੇ। ਡਰੋਨ ਵੱਲੋਂ ਭੇਜੀ ਗਈ ਲੋਕੇਸ਼ਨ ’ਤੇ ਬੁਲਟ ਪਰੂਫ ਜੈਕਟਾਂ ਪਵਾ ਕੇ ਪੁਲਿਸ ਦੇ ਜਵਾਨਾਂ ਨੂੰ ਕਮਾਦ ਦੇ ਅੰਦਰ ਭੇਜਿਆ ਗਿਆ ਜਿਨ੍ਹਾਂ ਨੂੰ ਦੇਖ ਕੇ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੰ੍ਰਤੂ ਪੁਲਿਸ ਦੇ ਜਵਾਨਾਂ ਨੇ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਗੈਂਗਸਟਰਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

RELATED ARTICLES
POPULAR POSTS