12.8 C
Toronto
Thursday, September 24, 2026
spot_img
Homeਭਾਰਤਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਲਿਖੀ ਕਵਿਤਾ

ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਲਿਖੀ ਕਵਿਤਾ

ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਲਿਖੀ ਕਵਿਤਾਨਵੀਂ ਦਿੱਲੀ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇਕ ਵਾਰ ਫਿਰ ਤਿਹਾੜ ਜੇਲ੍ਹ ਵਿਚੋਂ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਇਹ ਚਿੱਠੀ ਕਵਿਤਾ ਦੇ ਰੂਪ ਵਿਚ ਲਿਖੀ ਹੈ। ਇਸ ਵਿਚ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕੱਸਦੇ ਹੋਏ ਲਿਖਿਆ ਹੈ ਕਿ ”ਅਗਰ ਪੜ੍ਹ ਗਿਆ ਹਰ ਗਰੀਬ ਦਾ ਬੱਚਾ, ਤਾਂ ਚੌਥੀ ਪਾਸ ਰਾਜਾ ਦਾ ਰਾਜਮਹੱਲ ਹਿੱਲ ਜਾਏਗਾ।” ਇਸ ਤੋਂ ਪਹਿਲਾਂ ਵੀ ਸਿਸੋਦੀਆ ਨੇ ਲੰਘੀ 7 ਅਪ੍ਰੈਲ ਨੂੰ ਤਿਹਾੜ ਜੇਲ੍ਹ ਵਿਚੋਂ ਦੇਸ਼ ਦੇ ਨਾਮ ਚਿੱਠੀ ਲਿਖੀ ਸੀ, ਜਿਸ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਿਆ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਲਿਖਿਆ ਸੀ ਕਿ ਮੋਦੀ ਮਾਣ ਨਾਲ ਕਹਿੰਦੇ ਹਨ ਕਿ ਪਿੰਡ ਦੇ ਸਕੂਲ ਤੱਕ ਹੀ ਉਨ੍ਹਾਂ ਦੀ ਪੜ੍ਹਾਈ ਹੋਈ ਹੈ। ਲੋਕ ਕੰਪਨੀ ‘ਚ ਮੈਨੇਜਰ ਰੱਖਣ ਦੇ ਲਈ ਪੜ੍ਹਿਆ ਲਿਖਿਆ ਆਦਮੀ ਲੱਭਦੇ ਹਨ। ਕੀ ਦੇਸ਼ ਦੇ ਸਭ ਤੋਂ ਵੱਡੇ ਮੈਨੇਜਰ ਨੂੰ ਪੜ੍ਹਿਆ ਲਿਖਿਆ ਨਹੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਦਿੱਲੀ ਦੀ ਆਬਕਾਰੀ ਨੀਤੀ ਨੂੂੰ ਲੈ ਕੇ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜੇਲ੍ਹ ਵਿਚ ਬੰਦ ਹਨ।

RELATED ARTICLES
POPULAR POSTS