ਭਾਜਪਾ ਨੂੰ ਮਿਲ ਸਕਦਾ ਹੈ ਵਿੱਤ ਅਤੇ ਗ੍ਰਹਿ ਵਿਭਾਗ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਕੈਬਨਿਟ ਵਿਚ ਜਲਦ ਹੀ ਵਿਸਥਾਰ ਕੀਤਾ ਜਾ ਸਕਦਾ ਹੈ। ਇਸ ਸਬੰਧੀ ਮੁੰਬਈ ਤੋਂ ਲੈ ਕੇ ਦਿੱਲੀ ਤੱਕ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿੰਦੇ ਕੈਬਨਿਟ ਵਿਚ 45 ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਵਿਚੋਂ 25 ਭਾਜਪਾ ਦੇ ਕੋਟੇ ਵਿਚੋਂ, 13 ਸ਼ਿੰਦੇ ਕੋਟੇ ਵਿਚੋਂ ਅਤੇ 7 ਅਜ਼ਾਦ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਘੱਟ ਗਿਣਤੀਆਂ ਦੇ ਨਾਲ-ਨਾਲ ਵਿਭਾਗਾਂ ਨੂੰ ਲੈ ਕੇ ਵੀ ਮੰਥਨ ਕੀਤਾ ਜਾ ਰਿਹਾ ਹੈ। ਚਰਚਾ ਇਹ ਵੀ ਹੈ ਕਿ ਵਿੱਤ ਅਤੇ ਗ੍ਰਹਿ ਵਿਭਾਗ ਵਰਗੇ ਵੱਡੇ ਮਹਿਕਮੇ ਭਾਜਪਾ ਆਪਣੇ ਕੋਲ ਰੱਖ ਸਕਦੀ ਹੈ ਜਦਕਿ ਸ਼ਹਿਰੀ ਵਿਕਾਸ ਅਤੇ ਸੜਕੀ ਵਿਭਾਗ ਸ਼ਿਵਸੈਨਾ ਦੇ ਸ਼ਿੰਦੇ ਧੜੇ ਨੂੰ ਦਿੱਤਾ ਜਾ ਸਕਦਾ ਹੈ।
Check Also
ਮਹਾਂਰਾਸ਼ਟਰ ’ਚ ਭਾਜਪਾ ਨੇ 200 ਸੀਟਾਂ ’ਤੇ ਬਣਾਈ ਲੀਡ
ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ 51 ਸੀਟਾਂ ’ਤੇ ਅੱਗੇ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀਆਂ 288 …