20.5 C
Toronto
Tuesday, September 29, 2026
spot_img
Homeਭਾਰਤਫਿਲਮੀ ਅਦਾਕਾਰਾ ਸ਼ਰਧਾ ਕਪੂਰ ਦਾ ਭਰਾ ਸਿਧਾਰਥ ਡਰੱਗ ਮਾਮਲੇ ’ਚ ਗਿ੍ਰਫਤਾਰ

ਫਿਲਮੀ ਅਦਾਕਾਰਾ ਸ਼ਰਧਾ ਕਪੂਰ ਦਾ ਭਰਾ ਸਿਧਾਰਥ ਡਰੱਗ ਮਾਮਲੇ ’ਚ ਗਿ੍ਰਫਤਾਰ

ਫਿਲਮੀ ਅਦਾਕਾਰਾ ਸ਼ਰਧਾ ਕਪੂਰ ਦਾ ਭਰਾ ਸਿਧਾਰਥ ਡਰੱਗ ਮਾਮਲੇ ’ਚ ਗਿ੍ਰਫਤਾਰਸ਼ਕਤੀ ਕਪੂਰ ਦਾ ਬੇਟਾ ਹੈ ਸਿਧਾਰਥ
ਬੈਂਗਲੁਰੂ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਅਤੇ ਐਕਟਰ ਸਿਧਾਰਥ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ’ਤੇ ਪਾਰਟੀ ਵਿਚ ਡਰੱਗ ਲੈਣ ਦਾ ਆਰੋਪ ਹੈ। ਬੈਂਗਲੁਰੂ ਪੁਲਿਸ ਨੇ ਐਮ.ਜੀ. ਰੋਡ ਸਥਿਤ ਹੋਟਲ ਪਾਰਕ ਦੇ ਪਬ ਵਿਚ ਚੱਲ ਰਹੀ ਰੇਵ ਪਾਰਟੀ ਵਿਚ ਰੇਡ ਮਾਰੀ ਸੀ। ਇਸ ਪਾਰਟੀ ਵਿਚ ਸਿਧਾਰਥ ਨੂੰ ਬਤੌਰ ਡੀ.ਜੇ. ਬੁਲਾਇਆ ਗਿਆ ਸੀ। ਪਾਰਟੀ ਵਿਚ ਸਿਧਾਰਥ ਸਣੇ 6 ਵਿਅਕਤੀ ਡਰੱਗ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਸ ਮਾਮਲੇ ਵਿਚ ਸਿਧਾਰਥ ਦੇ ਪਿਤਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਕੇਵਲ ਇਕ ਹੀ ਗੱਲ ਕਹਿ ਸਕਦੇ ਹਨ ਕਿ ਇਹ ਸੰਭਵ ਨਹੀਂ ਹੈ। ਬੈਂਗਲੁਰੂ ਸਿਟੀ ਈਸਟ ਡਿਵੀਜ਼ਨ ਦੇ ਡੀਸੀਪੀ ਡਾ. ਭੀਮਸ਼ੰਕਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਸਾਰੇ ਡਰੰਗ ਲੈ ਕੇ ਪਾਰਟੀ ਵਿਚ ਆਏ ਸਨ ਜਾਂ ਫਿਰ ਹੋਟਲ ਵਿਚ ਡਰੱਗ ਲਈ ਗਈ। ਸਾਰੇ ਆਰੋਪੀਆਂ ਨੂੰ ਓਲਸੂਰ ਪੁਲਿਸ ਸਟੇਸ਼ਨ ਵਿਚ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਧਾਰਥ ਕਪੂਰ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਦਾ ਬੇਟਾ ਹੈ।

 

RELATED ARTICLES
POPULAR POSTS