ਪਿਛਲੇ ਹਫਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ ਬਰੈਂਪਟਨ ਪਹੁੰਚੇ ਹੋਏ ਸਨ |
ਜਿਥੇ ਓਹਨਾ ਵਲੋਂ ਐਥਨਿਕ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਥੇ ਓਹਨਾ ਨੇ ਇਸ ਲੀਡਰਸਿ਼ਪ ਦੌੜ ਦੇ ਮੁੱਖ ਵਿਰੋਧੀ ‘ਤੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਊਨ ‘ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਮੇਅਰ ਪੈਟ੍ਰਿਕ ਬ੍ਰਾਊ ਥੋੜ੍ਹਾ ਉਲਝਣ ਲੱਗਦੇ ਹਨ ‘ਤੇ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਉਹ ਮੇਅਰ ਲਈ ਲੜ੍ਹਨਾ ਚਾਉਂਦੇ ਨੇ ਜਾਂ ਫਿਰ ਪਾਰਟੀ ਆਗੂ ਵਜੋਂ ਕਮਾਨ ਸਾਂਭਣਾ ਚਾਹੁਣਗੇ।
ਪਿਏਰ ਪੌਲੀਏਵਰ ਵਲੋਂ ਕੀਤੇ ਗਏ ਸ਼ਬਦੀ ਹਮਲੇ ਦਾ ਜਵਾਬ ਦਿੰਦੇ ਹੋਏ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਹੈ ਕੇ “ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਇਸ ਲੀਡਰਸ਼ਿਪ ਨੂੰ ਜਿੱਤ ਸਕਦੇ ਹਨ”। ਓਹਨਾ ਕਿਹਾ ਕੇ ਮੈਨੂੰ ਯਕੀਨ ਹੈ ਕਿ ਅਸੀਂ ਪਿਏਰੇ ਪੋਇਲੀਵਰ ਨੂੰ ਹਰਾ ਸਕਦੇ ਹਾਂ ਅਤੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਅਗਲੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਨੂੰ ਹਰਾ ਸਕਦੇ ਹਾਂ |
ਦਸ ਦਈਏ ਕਿ, ਪਿਏਰੇ ਪੋਇਲੀਵਰ ਨੇ ਮੇਅਰ ਪੈਟਰਿਕ ਬ੍ਰਾਊਨ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕੇ ਉਹ ਲੀਡਰਸ਼ਿਪ ਦੀ ਦੌੜ ‘ਚ ਹਿਸਾ ਲੈਣ ਦੇ ਨਾਲ ਨਾਲ ਮੇਅਰ ਦੇ ਲਈ ਵੀ ਆਪਣਾ ਨਾਂਅ ਦੇ ਚੁੱਕੇ ਹਨ | | ਪਿਏਰ ਪੌਲੀਏਵਰ ਨੇ ਪੈਟਰਿਕ ਬ੍ਰਾਊਨ ਨੂੰ ਆਪਣੇ ਇਕ ਅਹੁਦੇ ‘ਤੇ ਧਿਆਨ ਕੇਂਦਰਿਤ ਕਰਨ ਦੀ ਵੀ ਗੱਲ ਆਖੀ ਸੀ ਜਿਸ ਦਾ ਜਵਾਬ ਦਿੰਦੇ ਹੋਏ ਪੈਟਰਿਕ ਬ੍ਰਾਊਨ ਨੇ ਕਿਹਾ ਕੇ ਇਹ ਤਾ ਵਕ਼ਤ ਹੀ ਦਸੇਗਾ ਕੇ ਕੌਣ ਕੰਜ਼ਰਵੇਟਿਵ ਪਾਰਟੀ ਦੀ ਗੱਦੀ ‘ਤੇ ਬੈਠਦਾ ਹੈ |
ਦਸ ਦਈਏ, ਕੇ ਪੈਟਰਿਕ ਬ੍ਰਾਊਨ ਨੇ ਇਹ ਵੀ ਕਿਹਾ ਕੇ ਓਹਨਾ ਦੇ ਸਮਰਥਨ ‘ਚ ਕਾਫੀ ਲੋਕ ਹਨ ਅਤੇ ਪਾਰਟੀ ਦੇ ਕਈ ਮੈਂਬਰ ਓਹਨਾ ਦੇ ਨਾਲ ਖੜ੍ਹੇ ਹਨ | ਦੂਸਰੇ ਪਾਸੇ, ਪਿਏਰ ਪੌਲੀਏਵਰ ਵਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਉਨ੍ਹਾਂ ਦੇਸ਼ ਭਰ ਵਿੱਚ 312,000 ਨਵੇਂ ਮੈਂਬਰ ਬਣਾਏ ਹਨ ਜਦਕਿ ਪੈਟ੍ਰਿਕ ਬ੍ਰਾਊਨ ਵਲੋਂ ਇਸ ਬਾਰੇ ਕੋਈ ਵੀ ਡਾਟਾ ਸਾਂਝਾ ਨਹੀਂ ਕੀਤਾ ਗਿਆ ਹੈ ।
ਉਥੇ ਹੀ ਪੈਟਰਿਕ ਬ੍ਰਾਊਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਓਹਨਾ ਨੂੰ ਨਹੀਂ ਲੱਗਦਾ ਕੇ ਪਿਏਰੇ ਪੋਇਲੀਵਰ ਨੂੰ ਆਪਣੇ ਆਪ ‘ਤੇ ਭਰੋਸਾ ਹੈ ਤਾਂ ਹੀ ਤਾ ਉਹ ਓਹਨਾ ਦੀ ‘ਤੇ ਹਰ ਵਾਰੀ ਹਮਲਾ ਕਰਦੇ ਨੇ | ਇਹਨਾਂ ਦੋਨਾਂ ‘ਚ ਚਲ ਰਹੀ ਸ਼ਬਦੀ ਬਹਿਸ ਨੇ ਸਾਰਿਆਂ ਦਾ ਰੁੱਖ ਆਪਣੇ ਵਲ ਖਿੱਚਿਆ ਹੋਇਆ ਹੈ | ਹੁਣ ਦੇਖਣਾ ਹੋਵੇਗਾ ਕੇ ਸਤੰਬਰ 2022 ਨੂੰ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕੌਣ ਬਣਦਾ ਹੈ |