Breaking News
Home / ਭਾਰਤ / ਦਿੱਲੀ ਹਾਈਕੋਰਟ ਵਲੋਂ ਬੀ.ਬੀ.ਸੀ. ਨੂੰ ਨੋਟਿਸ

ਦਿੱਲੀ ਹਾਈਕੋਰਟ ਵਲੋਂ ਬੀ.ਬੀ.ਸੀ. ਨੂੰ ਨੋਟਿਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬੀ.ਬੀ.ਸੀ. ਵਲੋਂ ਬਣਾਈ ”ਇੰਡੀਆ:ਦਾ ਮੋਦੀ ਕੋਆਸ਼ਚਿਨ” ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਬੀ.ਬੀ.ਸੀ. ਸਮੇਤ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ। ਦਿੱਲੀ ਹਾਈਕੋਰਟ ‘ਚ ਜਸਟਿਸ ਸਚਿਨ ਦੱਤਾ ਦੇ ਬੈਂਚ ਨੇ ਗੁਜਰਾਤ ਦੀ ਇਕ ਐੱਨ.ਜੀ.ਓ. ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਉਕਤ ਨੋਟਿਸ ਜਾਰੀ ਕੀਤਾ। ਇਸ ਪਟੀਸ਼ਨ ‘ਚ ਸੰਸਥਾ ਵਲੋਂ ਇਲਜ਼ਾਮ ਲਾਇਆ ਗਿਆ ਕਿ ਦਸਤਾਵੇਜ਼ੀ ਫ਼ਿਲਮ ਨੇ ਭਾਰਤ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਇਸ ਨੂੰ ਨਿਆਂਪਾਲਿਕਾ ਸਮੇਤ ਪੂਰੇ ਸਿਸਟਮ ਜਾਂ ਸੰਵਿਧਾਨਕ ਤੰਤਰ ਦਾ ਅਪਮਾਨ ਦੱਸਿਆ ਹੈ।

 

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …