Breaking News
Home / ਭਾਰਤ / ਸ਼ਕਤੀ ਮਿਲ ਗੈਂਗਰੇਪ ਮਾਮਲਾ : ਉਮਰ ਕੈਦ ’ਚ ਬਦਲੀ ਦੋਸ਼ੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ

ਸ਼ਕਤੀ ਮਿਲ ਗੈਂਗਰੇਪ ਮਾਮਲਾ : ਉਮਰ ਕੈਦ ’ਚ ਬਦਲੀ ਦੋਸ਼ੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ

ਬੰਬੇ ਹਾਈ ਕੋਰਟ ਨੇ ਪਲਟਿਆ ਮੁੰਬਈ ਸੈਸ਼ਨ ਕੋਰਟ ਦੇ ਫੈਸਲੇ ਨੂੰ
ਮੁੰਬਈ/ਬਿਊਰੋ ਨਿਊਜ਼
ਬੰਬੇ ਹਾਈਕੋਰਟ ਨੇ ਸ਼ਕਤੀ ਮਿਲ ’ਚ 22 ਸਾਲਾ ਫੋਟੋ ਪੱਤਰਕਾਰ ਨਾਲ ਹੋਏ ਗੈਂਗਰੇਪ ਮਾਮਲੇ ’ਚ 3 ਦੋਸ਼ੀਆਂ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਉਹ ਉਨ੍ਹਾਂ ਵੱਲੋਂ ਕੀਤੇ ਗਏ ਘਿਨੌਣੇ ਅਪਰਾਧ ਦਾ ਪਸ਼ਚਾਤਾਪ ਕਰਨ ਦੇ ਲਈ ਉਮਰ ਕੈਦ ਭੁਗਤਣ ਦੇ ਹੱਕਦਾਰ ਹਨ। ਜਸਟਿਸ ਸਾਧਨਾ ਜਾਧਵ ਅਤੇ ਜਸਟਿਸ ਪਿ੍ਰਥਵੀਰਾਜ ਚੌਹਾਨ ਦੀ ਬੈਂਚ ਨੇ ਵਿਜੇ ਜਾਧਵ, ਮੁਹੰਮਦ ਕਾਸਿਮ ਅਤੇ ਮੁਹੰਮਦ ਅੰਸਾਰੀ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿੱਤਾ। ਇਹ ਮਾਮਲਾ 22 ਅਗਸਤ 2013 ਦਾ ਹੈ ਜਦੋਂ ਆਪਣੇ ਇਕ ਸਾਥੀ ਦੇ ਨਾਲ ਇਕ ਮਹਿਲਾ ਫੋਟੋ ਪੱਤਰਕਾਰ ਸ਼ਕਤੀ ਮਿਲ ’ਚ ਕਵਰੇਜ਼ ਕਰਨ ਲਈ ਗਈ ਸੀ, ਉਥੇ ਮੌਜੂਦ ਕੁੱਝ ਵਿਅਕਤੀਆਂ ਨੇ ਖੁਦ ਨੂੰ ਪੁਲਿਸ ਕਰਮਚਾਰੀ ਦੱਸਦੇ ਹੋਏ ਉਨ੍ਹਾਂ ਨੂੰ ਫੋਟੋ ਲੈਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਸਾਡੇ ਅਧਿਕਾਰੀਆਂ ਤੋਂ ਆਗਿਆ ਲਓ ਅਤੇ ਫਿਰ ਫੋਟੋ ਖਿੱਚ ਲੈਣਾ। ਉਹ ਮਹਿਲਾ ਪੱਤਰਕਾਰ ਅਤੇ ਉਸ ਦੇ ਸਾਥੀ ਨੂੰ ਅੰਦਰ ਲੈ ਗਏ ਅਤੇ ਉਨ੍ਹਾਂ ਦੋਵਾਂ ’ਤੇ ਹਮਲਾ ਕਰ ਦਿੱਤਾ। ਮਹਿਲਾ ਪੱਤਰਕਾਰ ਦੇ ਸਾਥੀ ਨੂੰ ਉਨ੍ਹਾਂ ਬੰਨ ਦਿੱਤਾ ਅਤੇ ਫਿਰ ਮਹਿਲਾ ਪੱਤਰਕਾਰ ਨਾਲ ਪੰਜ ਵਿਅਕਤੀਆਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਦੋ ਘੰਟੇ ਬਾਅਦ ਇਹ ਦੋਵੇਂ ਕਿਸੇ ਤਰੀਕੇ ਨਾਲ ਉਥੋਂ ਆਪਣੀ ਜਾਨ ਬਚਾ ਕੇ ਭੱਜੇ ਅਤੇ ਸਾਰਾ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। 72 ਘੰਟੇ ਦੀ ਛਾਣਬੀਣ ਤੋਂ ਬਾਅਦ ਪੁਲਿਸ ਸਾਰੇ ਪੰਜ ਆਰੋਪੀਆਂ ਨੂੰ ਗਿ੍ਰਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ। ਇਨ੍ਹਾਂ ’ਚੋਂ ਤਿੰਨ ਆਰੋਪੀਆਂ ਨੇ ਸ਼ਕਤੀ ਮਿਲ ’ਚ ਗੈਂਪਰੇਪ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

Check Also

ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮੰਗਿਆ ਕੇਜਰੀਵਾਲ ਤੋਂ ਅਸਤੀਫ਼ਾ

ਕਿਹਾ : ਅਰਵਿੰਦ ਕੇਜਰੀਵਾਲ ਨੂੰ ਸੱਤਾ ਦਾ ਬਹੁਤ ਲਾਲਚ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ …