Home / ਭਾਰਤ / ਮਹਾਰਾਸ਼ਟਰ ਦੀ ਊਧਵ ਸਰਕਾਰ ’ਤੇ ਸੰਕਟ

ਮਹਾਰਾਸ਼ਟਰ ਦੀ ਊਧਵ ਸਰਕਾਰ ’ਤੇ ਸੰਕਟ

ਸ਼ਿੰਦੇ ਨਾਲ ਗੁਜਰਾਤ ਗਏ 30 ਵਿਧਾਇਕਾਂ ਦੀ ਅਮਿਤ ਸ਼ਾਹ ਅਤੇ ਜੇਪੀ ਨੱਢਾ ਨਾ ਹੋ ਸਕਦੀ ਹੈ ਮੁਲਾਕਾਤ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਉਸ ਸਮੇਂ ਸੰਕਟ ਵਿਚ ਘਿਰ ਗਈ, ਜਦੋਂ ਉਨ੍ਹਾਂ ਦੇ ਇਕ ਮੰਤਰੀ ਏਕਨਾਥ ਸ਼ਿੰਦੇ ਨੇ 29 ਵਿਧਾਇਕਾਂ ਸਮੇਤ ਗੁਜਰਾਤ ਵਿਚ ਡੇਰਾ ਲਾ ਲਿਆ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਏਕਨਾਥ ਸ਼ਿੰਦੇ ਨੇ ਰਾਸ਼ਟਰਵਾਦੀ ਕਾਂਗਰਸ ਅਤੇ ਕਾਂਗਰਸ ਪਾਰਟੀ ਨਾਲੋਂ ਗੱਠਜੋੜ ਤੋੜ ਕੇ ਭਾਜਪਾ ਨਾਲ ਗੱਠਜੋੜ ਕਰਨ ਦੀ ਸ਼ਰਤ ਰੱਖੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਏਕਨਾਥ ਸ਼ਿੰਦੇ ਖੁਦ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਾ ਚਾਹੁੰਦੇ ਹਨ। ਸ਼ਿੰਦੇ ਸਮਰਥਕ 3 ਵਿਧਾਇਕਾਂ ਸੰਜੇ ਰਾਠੌੜ, ਸੰਜੇ ਬਾਂਗਰ ਅਤੇ ਦਾਦਾ ਭੁਸੇ ਨੇ ਉਧਵ ਠਾਕਰੇ ਨਾਲ ਮੁਲਾਕਾਤ ਵੀ ਕੀਤੀ ਪ੍ਰੰਤੂ ਇਸ ਮੁਲਾਕਾਤ ਦੌਰਾਨ ਕੀ ਹੋਇਆ ਇਹ ਫ਼ਿਲਹਾਲ ਸਾਹਮਣੇ ਨਹੀਂ ਆਇਆ। ਉਧਰ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਸੂਰਤ ’ਚ ਮੌਜੂਦ ਇਨ੍ਹਾਂ ਵਿਧਾਇਕਾਂ ਦੀ ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਹੋ ਸਕਦੀ ਹੈ। ਦੂਜੇ ਪਾਸੇ ਸ਼ਿੰਦੇ ਦੇ ਬਗਾਵਤੀ ਕਦਮ ਤੋਂ ਬਾਅਦ ਸ਼ਿਵਸੈਨਾ ਨੇ ਸ਼ਿੰਦੇ ਨੂੰ ਵਿਧਾਇਕ ਦਲ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸ਼ਿੰਦੇ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਬਾਲਾ ਸਾਹਬ ਦੇ ਸੱਚੇ ਸ਼ਿਵ ਸੈਨਿਕ ਹਾਂ ਅਤੇ ਬਾਲਾ ਸਾਹਬ ਨੇ ਸਾਨੂੰ ਹਿੰਦੂਤਵ ਸਿਖਾਇਆ ਹੈ। ਅਸੀਂ ਸੱਤਾ ਦੇ ਲਈ ਕਦੇ ਵੀ ਧੋਖਾ ਨਹੀਂ ਦਿਆਂਗੇ।

 

Check Also

ਉਲੰਪਿਕ ਤਮਗਾ ਜੇਤੂ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦਿਹਾਂਤ

ਸਮੁੱਚੇ ਖੇਡ ਜਗਤ ਵਲੋਂ ਦੁੱਖ ਦਾ ਪ੍ਰਗਟਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਉਲੰਪਿਕ ਅਤੇ ਵਿਸ਼ਵ ਕੱਪ ਤਮਗਾ …