5.1 C
Toronto
Saturday, October 25, 2025
spot_img
Homeਭਾਰਤ162 ਦੇਸ਼ਾਂ ਤੱਕ ਪਹੁੰਚ ਗਿਆ ਕਰੋਨਾ ਵਾਇਰਸ

162 ਦੇਸ਼ਾਂ ਤੱਕ ਪਹੁੰਚ ਗਿਆ ਕਰੋਨਾ ਵਾਇਰਸ

ਹੁਣ ਤੱਕ 7177 ਵਿਅਕਤੀਆਂ ਦੀ ਹੋਈ ਮੌਤ ਇਟਲੀ ਵਿਚ ਪਿਛਲੇ 24 ਘੰਟਿਆਂ ‘ਚ 349 ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਭਾਰਤ, ਕੈਨੇਡਾ, ਅਮਰੀਕਾ ਅਤੇ ਇਟਲੀ ਸਮੇਤ 162 ਦੇਸ਼ਾਂ ਤੱਕ ਫੈਲ ਚੁੱਕਿਆ ਹੈ। ਦੁਨੀਆ ਭਰ ਵਿਚ ਹੁਣ ਤੱਕ ਕਰੋਨਾ ਨਾਲ 7177 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਲੱਖਾਂ ਲੋਕ ਇਸ ਵਾਇਰਸ ਤੋਂ ਪੀੜਤ ਹਨ। ਇਸ ਦੇ ਚੱਲਦਿਆਂ ਇਟਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 349 ਮੌਤਾਂ ਹੋ ਗਈਆਂ ਹਨ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨ ਵਿਚ ਵੀ ਕਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ ਅਤੇ ਇੱਥੇ ਵੀ ਪੀੜਤਾਂ ਦੀ ਗਿਣਤੀ ਸੌ ਦੇ ਨੇੜੇ ਜਾ ਪੁੱਜੀ ਹੈ। ਇਸ ਦੇ ਚੱਲਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਦੋ ਦਿਨ ਦੇ ਦੌਰੇ ‘ਤੇ ਚੀਨ ਵੀ ਪਹੁੰਚ ਗਏ। ਪਾਕਿ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹ ਸੰਦੇਸ਼ ਚਾਹੁੰਦੇ ਹਨ ਕਿ ਇਸ ਮੁਸ਼ਕਲ ਦੀ ਘੜੀ ਵਿਚ ਵੀ ਉਹ ਚੀਨ ਦੇ ਨਾਲ ਖੜ੍ਹੇ ਹਨ। ਕਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ ਵਿਚ ਸੰਨਾਟਾ ਛਾਇਆ ਹੋਇਆ ਹੈ ਅਤੇ ਸੜਕਾਂ ਵੀ ਬਿਲਕੁਲ ਸੁੰਨੀਆਂ ਹੀ ਨਜ਼ਰ ਆ ਰਹੀਆਂ ਹਨ।

RELATED ARTICLES
POPULAR POSTS