Breaking News
Home / ਭਾਰਤ / ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ ‘ਚ ਕਾਂਗਰਸ ਦੇ ਨੇਤਾ

ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ ‘ਚ ਕਾਂਗਰਸ ਦੇ ਨੇਤਾ

ਪਹਿਲਾਂ ਰਾਹੁਲ ਗਾਂਧੀ ਦੇ ਨਾਮ ਦੀ ਸੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਹੋਣਗੇ। ਕਾਂਗਰਸ ਨੇ ਅੱਜ ਚੌਧਰੀ ਦੇ ਨਾਮ ਨੂੰ ਲੋਕ ਸਭਾ ਵਿਚ ਪਾਰਟੀ ਦੇ ਨੇਤਾ ਦੇ ਰੂਪ ਵਿਚ ਅੱਗੇ ਵਧਾਇਆ। ਧਿਆਨ ਰਹੇ ਕਿ ਇਕ ਦਿਨ ਪਹਿਲਾਂ ਹੋਈ ਪਾਰਟੀ ਮੀਟਿੰਗ ਵਿਚ ਰਾਹੁਲ ਗਾਂਧੀ ਦੇ ਇਸ ਅਹੁਦੇ ਤੋਂ ਇਨਕਾਰ ਕਰਨ ਤੋਂ ਬਾਅਦ ਚੌਧਰੀ ਦਾ ਨਾਮ ਅੱਗੇ ਲਿਆਂਦਾ ਗਿਆ। ਇਸ ਸਬੰਧੀ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੈਂ ਕਾਂਗਰਸ ਦਾ ਪਹਿਲੀ ਕਤਾਰ ਵਿਚ ਖੜ੍ਹਾ ਹੋਣ ਵਾਲਾ ਪੈਦਲ ਸਿਪਾਹੀ ਹਾਂ। ਮੈਂ ਪਾਰਟੀ ਲਈ ਇਕ ਸੈਨਿਕ ਦੇ ਰੂਪ ਵਿਚ ਲੜਦਾ ਰਹਾਂਗਾ। ਧਿਆਨ ਰਹੇ ਕਿ ਚੌਧਰੀ ਪੱਛਮੀ ਬੰਗਾਲ ਤੋਂ ਪੰਜ ਵਾਰ ਸੰਸਦ ਮੈਂਬਰ ਬਣੇ ਹਨ ਅਤੇ ਉਹ 1999 ਤੋਂ ਬਾਅਦ ਇਕ ਵਾਰ ਵੀ ਚੋਣ ਨਹੀਂ ਹਾਰੇ। ਚੌਧਰੀ ਤੋਂ ਪਹਿਲਾਂ ਇਸ ਅਹੁਦੇ ਲਈ ਮੁਨੀਸ਼ ਤਿਵਾੜੀ ਦਾ ਨਾਮ ਵੀ ਚਰਚਾ ਵਿਚ ਸੀ।

Check Also

ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਖਿਲਾਫ਼ ਚੱਲੇਗਾ ਕੇਸ

ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ …