ਨਵੀਂ ਦਿੱਲੀ/ਬਿਊਰੋ ਨਿਊਜ਼ : ਗਾਜ਼ੀਪੁਰ ਹੱਦ ‘ਤੇ ਸੰਘਰਸ਼ਸ਼ੀਲ ਕਿਸਾਨਾਂ ਵਲੋਂ ਸੱਤਾਧਾਰੀ ਧਿਰ ਦੀਆਂ ਅਫਵਾਹਾਂ ਦਾ ਟਾਕਰਾ ਕਰਨ ਲਈ ਹੁਣ ਕਿਸਾਨਾਂ ਨੂੰ ਮਾਹਿਰ ਨੌਜਵਾਨਾਂ ਤੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਸਿਖਾਈ ਜਾ ਰਹੀ ਹੈ।ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਹੱਦਾਂ ‘ਤੇ ਕਿਸਾਨਾਂ ਨੂੰ ਸੱਤਾਧਾਰੀ ਧਿਰ ਦੇ ਆਈਟੀ ਸੈਲ ਦੇ ਟਾਕਰੇ ਲਈ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਦੇ ਕਮਜ਼ੋਰ ਹੋਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਬਾਜ਼ਪੁਰ ਦੇ ਇਕ ਕਿਸਾਨ ਨੇ ਦੱਸਿਆ ਕਿ ਉਹ ਵੇਰੇ ਇਕ ਟੈਂਟ ਠੀਕ ਕਰ ਰਿਹਾ ਸੀ ਪਰ ਇਕ ਸੱਤਾਧਾਰੀਆਂ ਦੇ ਕਥਿਤ ਚਾਪਲੂਸ ਮੀਡੀਆ ਗਰੁੱਪ ਦੇ ਪੱਤਰਕਾਰ ਵਲੋਂ ਇਹ ਪੇਸ਼ ਕੀਤਾ ਗਿਆ ਕਿ ਗਾਜ਼ੀਪੁਰ ਤੋਂ ਕਿਸਾਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਝੂਠੀਆਂ ਕਹਾਣੀਆਂ ਦਾ ਟਾਕਰਾ ਕਰਨ ਲਈ ਹੁਣ ਕਿਸਾਨ ਸੋਸ਼ਲ ਮੀਡੀਆ ਦੇ ਵਰਤੋਂਕਾਰ ਹੋਣ ਜਾ ਰਹੇ ਹਨ ਤੇ ਹਰ ਅਜਿਹੇ ‘ਵਾਰ’ ਖਿਲਾਫ ਹੱਲਾ ਬੋਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੁੱਤਰ ਸੋਸ਼ਲ ਮੀਡੀਆ ਦੇ ਖਾਸੇ ਵਰਤੋਂਕਾਰ ਹਨ, ਇਸ ਲਈ ਬਹੁਤੀ ਵੱਖਰੀ ਊਰਜਾ ਲਾਉਣ ਦੀ ਲੋੜ ਨਹੀਂ ਪਵੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …