Breaking News
Home / ਕੈਨੇਡਾ / Front / ਭਾਰਤੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ

ਭਾਰਤੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ

ਬੀਸੀਸੀਆਈ ਭਾਰਤ ਦੇ ਮੈਚ ਦੁਬਈ ’ਚ ਕਰਾਉਣ ਦੇ ਲਈ ਆਈਸੀਸੀ ਨੂੰ ਕਹੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਗਲੇ ਸਾਲ ਯਾਨੀ 2025 ’ਚ ਪਾਕਿਸਤਾਨ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਖੇਡਣ ਲਈ ਭਾਰਤ ਦੀ ਕ੍ਰਿਕਟ ਟੀਮ ਪਾਕਿਸਤਾਨ ਨਹੀਂ ਜਾਵੇਗੀ। ਬੀਸੀਸੀਆਈ ਭਾਰਤ ਦੇ ਮੈਚ ਪਾਕਿਸਤਾਨ ਦੀ ਜਗ੍ਹਾ ਦੁਬਈ ਵਿਚ ਕਰਾਉਣ ਦੇ ਲਈ ਆਈਸੀਸੀ ਨੂੰ ਕਹੇਗਾ। ਭਾਰਤ ਲੰਘੇ ਸਾਲ ਵੀ 2023 ਵਿਚ ਪਾਕਿਸਤਾਨ ਵਿਚ ਹੋਈ ਏਸ਼ੀਆ ਕੱਪ ਸੀਰੀਜ਼ ਵਿਚ ਖੇਡਣ ਨਹੀਂ ਗਿਆ ਸੀ। ਭਾਰਤ ਦੇ ਮੈਚ ਉਦੋਂ ਵੀ ਸ੍ਰੀਲੰਕਾ ਵਿਚ ਕਰਵਾਏ ਗਏ ਸਨ। ਜ਼ਿਕਰਯੋਗ ਹੈ ਕਿ ਚੈਂਪੀਅਨਜ਼ ਟਰਾਫੀ 2025 ਵਿਚ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਵਿਚ 10 ਮਾਰਚ ਫਾਈਨਲ ਮੈਚ ਦੇ ਲਈ ਰਾਖਵਾਂ ਦਿਨ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ 8 ਟੀਮਾਂ ਸਬੰਧੀ ਬੋਰਡ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ਡਿਊਲ ਨੂੰ ਮਨਜੂਰ ਕਰੇਗਾ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …