ਕਿਹਾ, 25 ਸ਼ਹਿਰਾਂ ਤੱਕ ਵਧਾਇਆ ਜਾਵੇਗਾ ਮੈਟਰੋ ਦਾ ਨੈਟਵਰਕ
ਨਵੀਂ ਦਿੱਲੀ, ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਮੈਟਰੋ ਦੀ ‘ਮਜੈਂਟਾ ਲਾਈਨ’ ਉਤੇ ਭਾਰਤ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਟਰੋ ਸੇਵਾ ਸਾਲ 2025 ਤਕ 1700 ਕਿਲੋਮੀਟਰ ਨੈਟਵਰਕ ਨਾਲ ਮੁਲਕ ਦੇ 25 ਸ਼ਹਿਰਾਂ ਤੱਕ ਵਧਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 2021 ਦੇ ਮੱਧ ਤਕ ‘ਪਿੰਕ ਲਾਈਨ’ ਉਤੇ ਮਜਲਿਸ ਪਾਰਕ ਅਤੇ ਸ਼ਿਵ ਵਿਹਾਰ ਵਿਚਾਲੇ ਚਾਲਕ ਰਹਿਤ ਮੈਟਰੋ ਸੇਵਾ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਇਸ ਨਵੀਂ ਸੋਚ ਨਾਲ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੇ ਹੋਰਨਾਂ ਸ਼ਹਿਰਾਂ ਦੇ ਲੋਕਾਂ ਲਈ ਖੁਸ਼ਹਾਲ ਟਰਾਂਸਪੋਰਟ ਅਤੇ ਅਨੁਕੂਲ ਆਵਾਜਾਈ ਦੇ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਡਰਾਈਵਰਲੈਸ ਮੈਟਰੋ ਵਿੱਚ ਕੁਝ ਸਮੇਂ ਤੱਕ ਨਿਗਰਾਨੀ ਲਈ ਡਰਾਈਵਰ ਬਿਠਾਇਆ ਜਾਵੇਗਾ, ਪਰ ਬਾਅਦ ਵਿਚ ਉਸ ਨੂੰ ਹਟਾ ਲਿਆ ਜਾਵੇਗਾ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …