-3.5 C
Toronto
Thursday, January 22, 2026
spot_img
Homeਭਾਰਤਬਹਾਦਰ ਬੱਚਿਆਂ ਦਾ ਪ੍ਰਧਾਨ ਮੰਤਰੀ ਕਰਨਗੇ ਸਨਮਾਨ

ਬਹਾਦਰ ਬੱਚਿਆਂ ਦਾ ਪ੍ਰਧਾਨ ਮੰਤਰੀ ਕਰਨਗੇ ਸਨਮਾਨ

ਪੰਜਾਬ ਦੇ ਕਰਨਬੀਰ ਸਿੰਘ ਨੂੰ ਵੀ ਮਿਲੇਗਾ ਸੰਜੇ ਚੋਪੜਾ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਬਹਾਦਰੀ ਅਤੇ ਵਿਲੱਖਣ ਹਿੰਮਤ ਦਿਖਾਉਣ ਤੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਹੋਰਨਾਂ ਦੀ ਜਾਨ ਬਚਾਉਣ ਵਾਲੇ 18 ਬੱਚਿਆਂ ਨੂੰ ਇਸ ਸਾਲ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕੌਮੀ ਬਹਾਦਰੀ ਪੁਰਸਕਾਰ-2017 ਲਈ ਪੰਜਾਬ ਦੇ ਕਰਨਬੀਰ ਸਿੰਘ ਸਣੇ 11 ਲੜਕਿਆਂ ਅਤੇ ਸੱਤ ਲੜਕੀਆਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਤਿੰਨ ਬੱਚਿਆਂ ਨੂੰ ਮਰਨ ਉਪਰੰਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜਨਵਰੀ ਨੂੰ ਇਕ ਸਮਾਗਮ ਦੌਰਾਨ ਇਨ੍ਹਾਂ ਬਹਾਦਰ ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਇਹ ਬਹਾਦਰ ਬੱਚੇ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਿਲ ਹੋਣਗੇ। ਭਾਰਤ ਪੁਰਸਕਾਰ ਉੱਤਰ ਪ੍ਰਦੇਸ਼ ਦੀ 18 ਸਾਲ ਦੀ ਨਾਜ਼ੀਆ ਨੂੰ ਜੂਆ, ਸੱਟਾ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਬੰਦ ਕਰਵਾਉਣ ਲਈ ਦਿੱਤਾ ਜਾ ਰਿਹਾ ਹੈ। ਪੰਜਾਬ ਦੇ 17 ਸਾਲਾ ਕਰਨਬੀਰ ਸਿੰਘ ਨੂੰ ਸੰਜੇ ਚੋਪੜਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ, ਜਿਸ ਨੇ ਆਪਣੇ ਨਾਲ ਸਕੂਲ ਜਾ ਰਹੇ 15 ਬੱਚਿਆਂ ਦੀ ਉਸ ਵੇਲੇ ਜਾਨ ਬਚਾਈ ਸੀ, ਜਦੋਂ ਉਨ੍ਹਾਂ ਦੀ ਸਕੂਲ ਬੱਸ ਇਕ ਨਹਿਰ ਵਿਚ ਡਿਗ ਗਈ ਸੀ।

RELATED ARTICLES
POPULAR POSTS