-8.7 C
Toronto
Monday, January 5, 2026
spot_img
Homeਭਾਰਤਦਿੱਲੀ ਦੀ ਰੋਹਿਣੀ ਅਦਾਲਤ 'ਚ ਗੈਂਗਵਾਰ

ਦਿੱਲੀ ਦੀ ਰੋਹਿਣੀ ਅਦਾਲਤ ‘ਚ ਗੈਂਗਵਾਰ

ਪੇਸ਼ੀ ਲਈ ਆਏ ਗੈਂਗਸਟਰ ਗੋਗੀ ਦੀ ਗੋਲੀ ਲੱਗਣ ਨਾਲ ਹੋਈ ਮੌਤ, ਦੋਵੇਂ ਹਮਲਾਵਰ ਵੀ ਮਾਰੇ ਗਏ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਰੋਹਿਣੀ ਕੋਰਟ ਵਿਚ ਅੱਜ ਗੈਂਗਵਾਰ ਹੋਇਆ। ਬਦਮਾਸ਼ਾਂ ਨੇ ਗੋਲੀ ਮਾਰ ਕੇ ਗੈਂਗਸਟਰ ਜਤਿੰਦਰ ਗੋਗੀ ਦੀ ਹੱਤਿਆ ਕਰ ਦਿੱਤੀ। ਇਸ ਗੈਂਗਵਾਰ ‘ਚ ਗੋਗੀ ਸਮੇਤ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਗੋਗੀ ਪੇਸ਼ੀ ਲਈ ਕੋਰਟ ‘ਚ ਆਇਆ ਸੀ, ਜਿੱਥੇ ਵਕੀਲਾਂ ਦੇ ਭੇਸ ‘ਚ ਆਏ ਬਦਮਾਸ਼ਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੱਸਿਆ ਕਿ ਜਦੋਂ ਗੈਂਗਸਟਰ ਗੋਗੀ ਨੂੰ ਕੋਰਟ ‘ਚ ਸੁਣਵਾਈ ਲਈ ਲਿਆਂਦਾ ਗਿਆ ਤਾਂ ਦੋ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਦੋਵੇਂ ਬਦਮਾਸ਼ ਮਾਰੇ ਗਏ, ਇਨ੍ਹਾਂ ਵਿਚੋਂ ਇਕ ਹਮਲਾਵਰ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਸੀ। ਮਾਰੇ ਗਏ ਇਨ੍ਹਾਂ ਬਦਮਾਸ਼ਾਂ ਦਾ ਸਬੰਧ ਦਿੱਲੀ ਦੇ ਟਿੱਲੂ ਗੈਂਗ ਨਾਲ ਦੱਸਿਆ ਜਾ ਰਿਹਾ ਹੈ।

 

RELATED ARTICLES
POPULAR POSTS