Breaking News
Home / ਭਾਰਤ / 3 ਮਹਿਲਾਵਾਂ ਦੀਆਂ ਪ੍ਰੇਰਕ ਕਹਾਣੀਆਂ : ਜੋ ਦਹਾਕਿਆਂ ਤੱਕ ਸੰਘਰਸ਼ ਕਰਦੀਆਂ ਰਹੀਆਂ, ਹੁਣ ਪਦਮਸ੍ਰੀ ਨਾਲ ਹੋਈਆਂ ਸਨਮਾਨਿਤ

3 ਮਹਿਲਾਵਾਂ ਦੀਆਂ ਪ੍ਰੇਰਕ ਕਹਾਣੀਆਂ : ਜੋ ਦਹਾਕਿਆਂ ਤੱਕ ਸੰਘਰਸ਼ ਕਰਦੀਆਂ ਰਹੀਆਂ, ਹੁਣ ਪਦਮਸ੍ਰੀ ਨਾਲ ਹੋਈਆਂ ਸਨਮਾਨਿਤ

ਬਿਹਾਰ ਦੀ ਰਾਜਕੁਮਾਰੀ ਦੇਵੀ (ਕਿਸਾਨ ਚਾਚੀ)
ਆਚਾਰ ਵੇਚਣ ਲਈ ਬਾਜ਼ਾਰ ਜਾਣ ‘ਤੇ ਸਮਾਜ ਤੋਂ ਬਾਹਰ ਹੋਈ, ਹੁਣ ਪ੍ਰੋਡਕਟ ਵਿਦੇਸ਼ ਜਾਂਦੇ ਹਨ
ਆਨੰਦਪੁਰ (ਮੁਜੱਫਰਨਗਰ) : ਇਹ ਹੈ ਬਿਹਾਰ ਦੀ 63 ਸਾਲਾ ਰਾਜਕੁਮਾਰੀ ਦੇਵੀ, ਜਿਸ ਨੂੰ ਲੋਕ ਕਿਸਾਨ ਚਾਚੀ ਕਹਿੰਦੇ ਹਨ। ਮੁਜੱਫਰਨਗਰ ਜ਼ਿਲ੍ਹੇ ਦੇ ਆਨੰਦਪੁਰ ਪਿੰਡ ‘ਚ ਰਹਿਣ ਵਾਲੀ ਰਾਜਕੁਮਾਰੀ ਦਾ ਵਿਆਹ 1974 ‘ਚ ਹੋਇਆ। ਲੰਬੇ ਸਮੇਂ ਤੱਕ ਕੋਈ ਬੱਚਾ ਨਾ ਹੋਇਆ ਤਾਂ ਸਹੁਰੇ ਪਰਿਵਾਰ ‘ਚ ਮਿਹਣੇ ਸੁਣੇ। 1983 ‘ਚ ਬੇਟੀ ਪੈਦਾ ਹੋਈ, ਉਦੋਂ ਵੀ ਮਿਹਣੇ ਹੀ ਸੁਣੇ। ਘਰ ਤੋਂ ਅਲੱਗ ਕਰ ਦਿੱਤੀ ਗਈ। ਖੇਤੀ ਕਰਨ ਲੱਗੀ। ਵਿਗਿਆਨਕ ਤਰੀਕੇ ਅਪਣਾਏ। ਅਚਾਰ-ਮੁਰੱਬਾ ਬਣਾ ਕੇ ਸਾਈਕਲ ‘ਤੇ ਬਾਜ਼ਾਰ ਵੇਚਣ ਲਈ ਜਾਂਦੀ। ਮਹਿਲਾ ਦਾ ਬਾਜ਼ਾਰ ਜਾ ਕੇ ਅਚਾਰ-ਮੁਰੱਬਾ ਵੇਚਣਾ ਸਮਾਜ ਨੂੰ ਚੰਗਾ ਨਹੀਂ ਲੱਗਿਆ, ਉਸ ਦਾ ਬਾਈਕਾਟ ਕਰ ਦਿੱਤਾ ਪ੍ਰੰਤੂ ਉਹ ਰੁਕੀ ਨਹੀਂ, 2003 ‘ਚ ਕਿਸਾਨ ਮੇਲੇ ‘ਚ ਉਨ੍ਹਾਂ ਦੇ ਪ੍ਰੋਡਕਟ ਨੂੰ ਪੁਰਸਕਾਰ ਮਿਲਿਆ। ਮੁੱਖ ਮੰਤਰੀ ਘਰ ਆਏ। ਹੁਣ ਕਿਸਾਨ ਚਾਚੀ ਦੇ ਨਾਲ 250 ਮਹਿਲਾਵਾਂ ਜੁੜ ਚੁੱਕੀਆਂ ਹਨ ਜੋ ਅਚਾਰ-ਮੁਰੱਬਾ ਤਿਆਰ ਕਰਦੀਆਂ ਹਨ। ਹੁਣ ਉਹ ਸਾਈਕਲ ਦੇ ਬਜਾਏ ਸਕੂਟਰ ਚਲਾਉਂਦੀ ਹੈ ਅਤੇ ਉਨ੍ਹਾਂ ਦੇ ਤਿਆਰ ਕੀਤੇ ਪ੍ਰੋਡਕਟ ਵਿਦੇਸ਼ਾਂ ‘ਚ ਵੀ ਜਾਂਦੇ ਹਨ।
ਅਮਿਤਾਬ ਬਚਨ ਕੇਬੀਸੀ ‘ਚ ਬੁਲਾ ਚੁੱਕੇ ਹਨ, ਨਰਿੰਦਰ ਮੋਦੀ ਤਰੀਫਾਂ ਕਰ ਚੁੱਕੇ ਹਨ
2006 ‘ਚ ਕਿਸਾਨ ਸ੍ਰੀ ਸਨਮਾਨ ਮਿਲਿਆ। ਇਥੋਂ ਹੀ ਕਿਸਾਨ ਚਾਚੀ ਨਾ ਪਿਆ। ਵਾਈਬ੍ਰੇਂਟ ਗੁਜਰਾਤ 2013 ‘ਚ ਬੁਲਾਇਆ ਗਿਆ। ਉਦੋਂ ਦੇ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਫੂਡ ਪ੍ਰੋਸੈਸਿੰਗ ਮਾਡਲ ਸਰਕਾਰੀ ਵੈਬਸਾਈਟ ‘ਤੇ ਪਾਇਆ। 2015-2016 ‘ਚ ਅਮਿਤਾਬ ਬਚਨ ਦੇ ਕੇਬੀਸੀ ‘ਚ ਬੁਲਾਇਆ ਗਿਆ ਸੀ।
ਝਾਰਖੰਡ ਦੀ ਜਮੁਨਾ ਟੁਡੂ (ਲੇਡੀ ਟਾਰਜਨ)
ਵਣ ਮਾਫ਼ੀਆ ਨਾਲ ਲੜਨ ਲਈ ਟੋਲੀ ਬਣਾਈ, ਹੁਣ ਪੂਰਾ ਪਿੰਡ ਦਰਖਤਾਂ ਨੂੰ ਬੰਨ੍ਹਦਾ ਹੈ ਰੱਖੜੀ
ਘਾਟਸ਼ਿਲਾ : ਝਾਰਖੰਡ ਦੇ ਸਿੰਘਭੂਮ ਜ਼ਿਲੇ ਦੀ 38 ਸਾਲ ਦੀ ਜਮੁਨਾ ਟੁਡੂ ਲੇਡੀ ਟਾਰਜਨ ਦੇ ਨਾਮ ਨਾਲ ਜਾਣ ਜਾਂਦੀ ਹੈ। ਗੱਲ 1998 ਦੀ ਹੈ, ਜਦੋਂ ਜਮੁਨਾ ਦਾ ਵਿਆਹ ਬੇਡਾਡੀਹ ਟੋਲਾ ਪਿੰਡ ‘ਚ ਹੋਇਆ। ਜਮੁਨਾ ਨੂੰ ਲੱਗਿਆ ਕਿ ਉਨ੍ਹਾਂ ਦੇ ਪਿੰਡ ਦੇ ਆਸ-ਪਾਸ ਜੰਗਲਾਂ ਦੀ ਜ਼ਿਆਦਾ ਕਟਾਈ ਹੋ ਰਹੀ ਹੈ। ਜਮੁਨਾ ਨੇ ਪਿੰਡ ਵਾਲਿਆਂ ਨੂੰ ਕਟਾਈ ਰੋਕਣ ਦੇ ਲਈ ਕਿਹਾ ਪ੍ਰੰਤੂ ਕਿਸੇ ਨੇ ਸਾਥ ਨਾ ਦਿੱਤਾ। ਜਮੁਨਾ ਨੇ ਹਾਰ ਨਹੀਂ ਮੰਨੀ ਅਤੇ ਚਾਰ ਮਹਿਲਾਵਾਂ ਨੂੰ ਨਾਲ ਲੈ ਕੇ ਜੰਗਲ ਨੂੰ ਕੱਟਣ ਤੋਂ ਬਚਾਉਣ ਦੇ ਲਈ ਵਣ ਮਾਫ਼ੀਆ ਨਾਲ ਭਿੜ ਗਈ। 2004 ‘ਚ ਵਣ ਰੱਖਿਅਕ ਕਮੇਟੀ ਬਣਾਈ, ਜਿਸ ਨਾਲ ਪਿੰਡ ਦੀਆਂ 60 ਮਹਿਲਾਵਾਂ ਜੁੜੀਆਂ। ਦੇਖਦੇ ਹੀ ਦੇਖਦੇ ਪੁਰਸ਼ਾਂ ਨੂੰ ਵੀ ਨਾਲ ਆਉਣਾ ਪਿਆ। ਹੁਣ 300 ਮਹਿਲਾਵਾਂ ਦਾ ਗਰੁੱਪ ਹੈ, ਜੋ ਇਲਾਕੇ ‘ਚ ਜੰਗਲ ਕੱਟਣ ਨਹੀਂ ਦਿੰਦੀਆਂ। ਪੂਰਾ ਪਿੰਡ ਦਰਖਤਾਂ ਨੂੰ ਰੱਖੜੀ ਬੰਨ੍ਹਦਾ ਹੈ। ਬੇਟੀ ਪੈਦਾ ਹੋਣ ‘ਤੇ 18 ਬੂਟੇ ਲਗਾਉਣ ਦੀ ਪਰੰਪਰਾ ਹੈ, ਵਿਆਹ ਦੇ ਸਮੇਂ 10 ਬੂਟੇ ਪਰਿਵਾਰ ਨੂੰ ਦਿੱਤੇ ਜਾਂਦੇ ਹਨ। ਇਹ ਪਰੰਪਰਾ ਵੀ ਜਮੁਨਾ ਨੇ ਸ਼ੁਰੂ ਕਰਵਾਈ ਸੀ।
ਜਮੁਨਾ ਟੁਡੂ ਦੇਸ਼ ਦੀਆਂ ਟੌਪ 100 ਮਹਿਲਾਵਾਂ ‘ਚ ਸ਼ਾਮਲ ਰਹੀ ਹੈ
ਜੰਗਲ ਬਚਾਉਣ ਦੀ ਮੁਹਿੰਮ ਨੂੰ ਦੇਖਦੇ ਹੋਏ ਜਮੁਨਾ ਨੂੰ 2013 ‘ਚ ਫਿਲਿਪਸ ਬ੍ਰੇਵਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 2014 ‘ਚ ਉਨ੍ਹਾਂ ਇਸਤਰੀ ਸ਼ਕਤੀ ਐਵਾਰਡ ਮਿਲਿਆ, 2016 ‘ਚ ਦੇਸ਼ ਦੀ ਟੌਪ 100 ਮਹਿਲਾਵਾਂ ‘ਚ ਸ਼ਾਮਲ ਕੀਤਾਗਿਆ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਸਨਮਾਨਿਤ ਕੀਤਾ।
ਜਰਮਨੀ ਦੀ ਫੈਡਰਿਕ ੲਰੀਨਾ ਬਰੂਨਿੰਗ (ਸੁਦੇਵੀ ਮਾਤਾ ਜੀ)
20 ਸਾਲ ਦੀ ਉਮਰ ‘ਚ ਜਰਮਨੀ ਤੋਂ ਆਈ, 41 ਸਾਲ ‘ਚ ਲੱਖਾਂ ਲਾਵਾਰਿਸ ਗਾਵਾਂ ਪਾਲ ਚੁੱਕੀ ਹੈ
ਨਵੀਂ ਦਿੱਲੀ : ਜਰਮਨੀ ਦੀ 61 ਸਾਲਾ ਨਾਗਰਿਕ ਫੈਡਰਿਕ ੲਰੀਨਾ ਬਰੂਨਿੰਗ 1978 ‘ਚ ਸਿਰਫ਼ 20 ਸਾਲ ਦੀ ਸੀ, ਜਦੋਂ ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਨੇਪਾਲ ਦੀ ਸੈਰ ‘ਤੇ ਨਿਕਲੀ ਸੀ। ਪ੍ਰੰਤੂ ਬ੍ਰਜ ‘ਚ ਹੀ ਬਸ ਗਈ। ਇਥੇ ਗਾਵਾਂ ਖਰੀਦੀਆਂ, ਫੈਡਰਿਕ ਨੇ ਕਿਹਾ ਉਸਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਮੈਂ ਗਾਵਾਂ ‘ਤੇ ਕਈ ਕਿਤਾਬਾਂ ਖਰੀਦੀਆਂ ਅਤੇ ਹਿੰਦੀ ਸਿੱਖੀ। ਜਦੋਂ ਗਾਂ ਬੁੱਢੀ ਹੋ ਕੇ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਲੋਕ ਉਸ ਨੂੰ ਛੱਡ ਦਿੰਦੇ ਹਨ। ਮੈਂ ਅਜਿਹੀਆਂ ਗਾਵਾਂ ਨੂੰ ਇਕ ਜਗ੍ਹਾ ਲਿਆ ਕੇ ਉਨ੍ਹਾਂ ਦੀ ਦੇਖ-ਭਾਲ ਕਰਦੀ ਹਾਂ।
ਇਸ ਕੰਮ ਦੇ ਕਾਰਨ ਫੈਡਰਿਕ ਸੁਦੇਵੀ ਮਾਤਾ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਉਨ੍ਹਾਂ ਇਕ ਗਊਸ਼ਾਲਾ ਸ਼ੁਰੂ ਕੀਤੀ, 41 ਸਾਲ ‘ਚ ਉਹ ਲੱਖਾਂ ਗਾਵਾਂ ਪਾਲ ਚੁੱਕੀ ਹੈ।
ਹੁਣ ਉਨ੍ਹਾਂ ਦੇ ਕੋਲ 1200 ਗਾਵਾਂ ਹਨ, ਜੋ ਦੁੱਧ ਨਹੀਂ ਦਿੰਦੀਆਂ,ਲੋਕ ਬਿਮਾਰ ਜਾਂ ਜ਼ਖਮੀ ਗਾਵਾਂ ਨੂੰ ਆਸ਼ਰਮ ਦੇ ਬਾਹਰ ਛੱਡ ਜਾਂਦੇ ਹਨ। ਫੈਡਰਿਕ ਉਨ੍ਹਾਂ ਗਾਵਾਂ ਦਾ ਇਲਾਜ ਅਤੇ ਸੰਭਾਲਣ ਦਾ ਜ਼ਿੰਮਾ ਲੈਂਦੀ ਹੈ।
ਹਰ ਮਹੀਨੇ 25 ਲੱਖ ਖਰਚ, ਕੁਝ ਦਾਨ ਹੈ, ਕੁੱਝ ਜੱਦੀ ਜਾਇਦਾਦ ਤੋਂ
ਗਊਸ਼ਾਲਾ ‘ਚ 60 ਵਿਅਕਤੀ ਕੰਮ ਕਰਦੇ ਹਨ। ਉਨ੍ਹਾਂ ਦਾ ਪਰਿਵਾਰ ਵੀ ਗਊਸ਼ਾਲਾ ਤੋਂ ਚਲਦਾ ਹੈ। ਹਰ ਮਹੀਨੇ ਗਊਸ਼ਾਲਾ ‘ਤੇ 25 ਲੱਖ ਰੁਪਏ ਖਰਚ ਆਉਂਦਾ ਹੈ। ਇਹ ਰਾਸ਼ੀ ਉਹ ਬਰਲਿਨ ‘ਚ ਆਪਣੀ ਪੁਸ਼ਤੈਨੀ ਜਾਇਦਾਦ ਤੋਂ ਮਿਲਣ ਵਾਲੇ ਕਿਰਾਏ ਅਤੇ ਇਥੋਂ ਦੇ ਲੋਕਾਂ ਤੋਂ ਮਿਲਣ ਵਾਲੇ ਦਾਨ ਤੋਂ ਇਕੱਠੀ ਹੁੰਦੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …