Breaking News
Home / ਪੰਜਾਬ / ਵਿਧਾਨ ਸਭਾ ਲਈ ਦੋ ਸੀਟਾਂ ‘ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਆਏ

ਵਿਧਾਨ ਸਭਾ ਲਈ ਦੋ ਸੀਟਾਂ ‘ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਆਏ

ਰਾਜਸਥਾਨ ਦੀ ਰਾਮਗੜ੍ਹ ਸੀਟ ਕਾਂਗਰਸ ਨੇ ਜਿੱਤੀ ਅਤੇ ਹਰਿਆਣਾ ਦੀ ਜੀਂਦ ਸੀਟ ਭਾਜਪਾ ਦੀ ਝੋਲੀ ਪਈ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੀ ਜੀਂਦ ਅਤੇ ਰਾਜਸਥਾਨ ਦੀ ਰਾਮਗੜ੍ਹ ਵਿਧਾਨ ਸਭਾ ਸੀਟ ‘ਤੇ 28 ਜਨਵਰੀ ਨੂੰ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੇ ਨਤੀਜੇ ਅੱਜ ਆ ਗਏ। ਰਾਮਗੜ੍ਹ ਵਿਚ ਕਾਂਗਰਸ ਦੀ ਸਫੀਆ ਜੁਬੈਰ ਖਾਂ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੁਖਵੰਤ ਸਿੰਘ ਨੂੰ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਇਸ ਜਿੱਤ ਨਾਲ 200 ਸੀਟਾਂ ਵਾਲੀ ਰਾਜਸਥਾਨ ਵਿਧਾਨ ਸਭਾ ਵਿਚ ਕਾਂਗਰਸ ਦੀਆਂ 100 ਸੀਟਾਂ ਹੋ ਗਈਆਂ ਹਨ। ਉਧਰ ਦੂਜੇ ਪਾਸੇ ਜੀਂਦ ਵਿਚ ਭਾਜਪਾ ਦੇ ਕ੍ਰਿਸ਼ਨ ਲਾਲ ਮਿੱਡਾ ਜਿੱਤ ਗਏ ਹਨ। ਜੀਂਦ ਵਿਚ ਜੇ.ਜੇ.ਪੀ. ਦੇ ਦਿਗਵਿਜੇ ਚੌਟਾਲਾ ਦੂਜੇ ਅਤੇ ਕਾਂਗਰਸ ਦੇ ਰਣਦੀਪ ਸਿੰਘ ਸੂਰਜੇਵਾਲਾ ਤੀਜੇ ਸਥਾਨ ‘ਤੇ ਰਹੇ ਹਨ। ਇਸ ਮੌਕੇ ਕ੍ਰਿਸ਼ਨ ਲਾਲ ਮਿੱਡਾ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸ਼ਵਾਸ ਵੋਟਰਾਂ ਨੇ ਉਨ੍ਹਾਂ ਉੱਪਰ ਦਿਖਾਇਆ ਹੈ, ਉਸ ਉੱਪਰ ਉਹ ਪੂਰੀ ਤਰ੍ਹਾਂ ਖਰਾ ਉੱਤਰਨਗੇ।

Check Also

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਯਾਤਰਾ ਚੌਥੇ ਦਿਨ ਵੀ ਜਾਰੀ

ਲੋਕਾਂ ਵੱਲੋਂ ਥਾਂ-ਥਾਂ ’ਤੇ ਯਾਤਰਾ ਕੀਤਾ ਗਿਆ ਸਵਾਗਤ ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਗੁਲਾਬ …