ਅਧਿਆਪਕਾਂ ਦੀਆਂ ਬਦਲੀਆਂ ਲਈ ਨਵੀਂ ਸਕੀਮ ਲਿਆਈ ਪੰਜਾਬ ਸਰਕਾਰ September 8, 2023 ਅਧਿਆਪਕਾਂ ਦੀਆਂ ਬਦਲੀਆਂ ਲਈ ਨਵੀਂ ਸਕੀਮ ਲਿਆਈ ਪੰਜਾਬ ਸਰਕਾਰ ਲੋੜਵੰਦ ਅਧਿਆਪਕਾਂ ਨੂੰ ਘਰ ਦੇ ਨੇੜੇ ਬਦਲੀ ਕਰਾਉਣ ਦਾ ਮਿਲੇਗਾ ਮੌਕਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਅਧਿਆਪਕਾਂ ਲਈ ਨਵੀਂ ਸਕੀਮ ਲੈ ਕੇ ਆਈ ਹੈ। ਇਸ ਤਹਿਤ ਸਮੱਸਿਆਵਾਂ ਨਾਲ ਜੂਝ ਰਹੇ ਅਧਿਆਪਕ ਆਪਣੇ ਘਰ ਦੇ ਨੇੜੇ ਦੇ ਸਕੂਲ ਵਿਚ ਆਪਣੀ ਬਦਲੀ ਕਰਵਾ ਸਕਣਗੇ। ਧਿਆਨ ਰਹੇ ਕਿ ਮੌਜੂਦਾ ਟਰਾਂਸਫਰ ਪਾਲਿਸੀ ਵਿਚ ਅਧਿਆਪਕਾਂ ਨੂੰ ਸਾਲ ਵਿਚ ਸਿਰਫ ਇਕ ਤੈਅ ਸਮੇਂ ਤੋਂ ਬਾਅਦ ਹੀ ਟਰਾਂਸਫਰ ਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਸੀ। ਹੁਣ ਜ਼ਰੂਰਤਮੰਦ ਅਧਿਆਪਕ ਕਿਸੇ ਮਹੀਨੇ ਵੀ ਬਦਲੀ ਕਰਵਾਉਣ ਲਈ ਅਪਲਾਈ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਅਧਿਆਪਕ ਆਪਣੇ ਘਰ ਦੇ ਨੇੜੇ ਆ ਸਕਣਗੇ। ਉਨ੍ਹਾਂ ਕਿਹਾ ਕਿ ਇਸਦੇ ਲਈ ਕਿਸੇ ਕੋਲ ਜਾਣ ਦੀ ਲੋੜ ਨਹੀਂ ਅਤੇ ਜੇਕਰ ਉਸ ਅਧਿਆਪਕ ਦਾ ਕੇਸ ਦਸਤਾਵੇਜ਼ਾਂ ਮੁਤਾਬਕ ਸਹੀ ਪਾਇਆ ਗਿਆ ਤਾਂ ਉਸਦੀ ਬਦਲੀ ਘਰ ਦੇ ਨੇੜਲੇ ਸਕੂਲ ਵਿਚ ਜ਼ਰੂਰ ਹੋਵੇਗੀ। 2023-09-08 Parvasi Chandigarh Share Facebook Twitter Google + Stumbleupon LinkedIn Pinterest