ਪਾਕਿ ਕਮੇਟੀ ‘ਚ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਵੀ ਸੀ ਸ਼ਾਮਲ ਤੇ ਭਾਰਤ ਨੇ ਕੀਤਾ ਸੀ ਇਤਰਾਜ਼
ਇਸਲਾਮਾਬਾਦ : ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਨੇ ਅੱਜ ਵੱਡਾ ਫੈਸਲਾ ਲੈਂਦਿਆਂ 10 ਮੈਂਬਰੀ ਕਮੇਟੀ ਉਤੇ ਰੋਕ ਲਾ ਦਿਤੀ ਹੈ। ਇਸ 10 ਮੈਂਬਰੀ ਕਮੇਟੀ ਵਿਚ ਅੱਧੇ ਮੈਂਬਰ ਭਾਰਤ ਖਿਲਾਫ ਬੋਲਣ ਵਾਲੇ ਸਨ, ਜਿਨ੍ਹਾਂ ਵਿਚ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦਾ ਨਾਮ ਵੀ ਜ਼ਿਕਰਯੋਗ ਹੈ। ਇਸ ਕਮੇਟੀ ‘ਤੇ ਭਾਰਤ ਨੇ ਇਤਰਾਜ ਵੀ ਪ੍ਰਗਟਾਇਆ ਸੀ ਅਤੇ ਲੰਘੇ 2 ਅਪ੍ਰੈਲ ਨੂੰ ਹੋਣ ਵਾਲੀ ਭਾਰਤ-ਪਾਕਿ ਮੀਟਿੰਗ ਵੀ ਇਸ ਕਰਕੇ ਹੀ ਰੱਦ ਹੋ ਗਈ ਸੀ ਅਤੇ ਇਸ ਤੋਂ ਬਾਅਦ ਪਾਕਿਸਤਾਨ ਵਲੋਂ ਕਮੇਟੀ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਉਧਰ ਦੂਜੇ ਪਾਸੇ ਅੱਜ ਭਾਰਤ ਵੱਲੋਂ ਪਾਕਿਸਤਾਨ ਦੇ 2 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਅਟਾਰੀ ਸਰਹੱਦ ਉਤੇ ਬੀ.ਐੱਸ.ਐੱਫ ਅਧਿਕਾਰੀਆਂ ਨੇ ਦੋ ਕੈਦੀਆਂ ਮੁਹੰਮਦ ਹਨੀਫ ਅਤੇ ਮੁਹੰਮਦ ਸ਼ਰੀਫ ਨੂੰ ਪਾਕਿਸਤਾਨੀ ਰੇਂਜਰਾਂ ਹਵਾਲੇ ਕੀਤਾ। ਇਹ ਕੈਦੀ ਯੂ.ਪੀ ਦੀ ਸੀਤਪੁਰ ਤੇ ਰਾਜਸਥਾਨ ਦੀ ਅਲਵਰ ਜੇਲ ਵਿਚ ਕੈਦ ਸਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …