7 C
Toronto
Friday, October 17, 2025
spot_img
Homeਪੰਜਾਬਭਾਜਪਾ ਦੇ ਸੰਭਾਵਿਤ ਨਵੇਂ ਸੂਬਾ ਪ੍ਰਧਾਨਾਂ ਨੂੰ ਲੈ ਕੇ ਚਰਚਾ

ਭਾਜਪਾ ਦੇ ਸੰਭਾਵਿਤ ਨਵੇਂ ਸੂਬਾ ਪ੍ਰਧਾਨਾਂ ਨੂੰ ਲੈ ਕੇ ਚਰਚਾ

ਅਨਿਲ ਜੋਸ਼ੀ ਅਤੇ ਹਰਿੰਦਰ ਖਾਲਸਾ ਦੇ ਨਾਵਾਂ ਦੀ ਛਿੜੀ ਬਹਿਸ
ਅੰਮ੍ਰਿਤਸਰ : ਦੇਸ਼ ਵਿਚ ਸਭ ਤੋਂ ਮਜ਼ਬੂਤ ਸਥਿਤੀ ਬਣਾ ਚੁੱਕੀ ਭਾਜਪਾ ਦਾ ਪੰਜਾਬ ਵਿਚ ਨਵੇਂ ਸੂਬਾ ਪ੍ਰਧਾਨ ਦੀ ਚੋਣ ਕਦੋਂ ਹੋਣੀ ਹੈ, ਇਸ ‘ਤੇ ਹਾਲਾਂਕਿ ਅਜੇ ਕੋਈ ਸਥਿਤੀ ਸਪੱਸ਼ਟ ਨਹੀਂ ਹੈ, ਬਾਵਜੂਦ ਇਸ ਦੇ ਭਾਜਪਾ ਵਰਕਰਾਂ ਦੇ ਵਟਸਐਪ ਗਰੁੱਪ ਵਿਚ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਨੂੰ ਲੈ ਕੇ ਹੁਣ ਤੋਂ ਹੀ ਚਰਚਾ ਛਿੜ ਗਈ ਹੈ। ਭਾਜਪਾ ਵਰਕਰਾਂ ਵਲੋਂ ਬਣਾਏ ਗਏ ‘ਨਮੋ : 2022 ਅਗੇਨ ਇਨ ਪੰਜਾਬ’ ਗਰੁੱਪ ਵਿਚ ਜਿਵੇਂ ਹੀ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਨਵੇਂ ਸੁਭਾਵਕ ਸੂਬਾ ਪ੍ਰਧਾਨ ਦੇ ਤੌਰ ‘ਤੇ ਪੇਸ਼ ਕਰਨਾ ਸ਼ੁਰੂ ਕੀਤਾ ਗਿਆ ਤਾਂ ਹਰ ਪਾਸੇ ਜੋਸ਼ੀ ਸਮਰਥਕਾਂ ਵਲੋਂ ਇਕ ਦੂਜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਜਦੋਂ ‘ਆਪ’ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਰਿੰਦਰ ਸਿੰਘ ਖਾਲਸਾ ਦੀ ਹੋ ਰਹੀ ਚਰਚਾ ਨੂੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਤਾਂ ਇਕਦਮ ਪਾਰਟੀ ਵਰਕਰਾਂ ਵਿਚ ਨਵੇਂ ਸੁਭਾਵਿਕ ਸੂਬਾ ਪ੍ਰਧਾਨ ਸਬੰਧੀ ਸਸਪੈਂਸ ਵਧਣਾ ਸ਼ੁਰੂ ਹੋ ਗਿਆ।

ਸਿੱਧੂ ਦੇ ਵੀ ਭਾਜਪਾ ‘ਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ
ਭਾਜਪਾ ਦੇ ਨੌਜਵਾਨ ਆਗੂ ਸੰਨੀ ਚੋਪੜਾ ਨੇ ਇਕ ਪੋਸਟ ਪਾ ਕੇ ਨਾ ਸਿਰਫ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਨਵੇਂ ਸੰਭਾਵਤ ਸੂਬਾ ਪ੍ਰਧਾਨ ਦੱਸਿਆ, ਸਗੋਂ ਇਸ ਦੇ ਨਾਲ ਹੀ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਛੇਤੀ ਹੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਪੋਸਟ ਵਿਚ ਉਨ੍ਹਾਂ ਨੇ ਤਾਂ ਇਥੋਂ ਤੱਕ ਜ਼ਿਕਰ ਕਰ ਦਿੱਤਾ ਕਿ ਸਿੱਧੂ ਨੂੰ ਭਾਜਪਾ ਵਿਚ ਮੁੜ ਸ਼ਾਮਲ ਕਰਨ ਸਬੰਧੀ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ,-ਨਾਲ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਹੱਤਵਪੂਰਨ ਬੈਠਕ ਵੀ ਹੋ ਚੁੱਕੀ ਹੈ। ਇਸ ਲਈ ਪੰਜਾਬ ਦੀ ਰਾਜਨੀਤੀ ਵਿਚ ਹੁਣ ਨਵਾਂ ਮੋੜ ਕੀ ਆਉਂਦਾ ਹੈ, ਇਸ ਦਾ ਕੁਝ ਦਿਨਾਂ ਵਿਚ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ।

RELATED ARTICLES
POPULAR POSTS