10 C
Toronto
Tuesday, September 22, 2026
spot_img
Homeਪੰਜਾਬਲੁਧਿਆਣਾ 'ਚ ਅੰਗੀਠੀ ਦੇ ਧੂੰਏਂ ਨੇ ਦੋ ਬੱਚਿਆਂ ਦੀ ਲਈ ਜਾਨ

ਲੁਧਿਆਣਾ ‘ਚ ਅੰਗੀਠੀ ਦੇ ਧੂੰਏਂ ਨੇ ਦੋ ਬੱਚਿਆਂ ਦੀ ਲਈ ਜਾਨ

ਲੁਧਿਆਣਾ ‘ਚ ਅੰਗੀਠੀ ਦੇ ਧੂੰਏਂ ਨੇ ਦੋ ਬੱਚਿਆਂ ਦੀ ਲਈ ਜਾਨਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੀ ਇੰਦਰਾ ਕਾਲੋਨੀ ‘ਚ ਲੰਘੀ ਰਾਤ ਇੱਕ ਪਰਿਵਾਰ ਵਲੋਂ ਠੰਢ ਤੋਂ ਬਚਣ ਲਈ ਕਮਰੇ ‘ਚ ਬਾਲੀ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਜੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਗੌਰਵ ਅਤੇ ਉਸ ਦੇ ਭਰਾ ਸੌਰਵ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਨਾਮ ਦੇ ਵਿਅਕਤੀ ਨੇ ਠੰਢ ਤੋਂ ਬਚਣ ਲਈ ਕਮਰੇ ‘ਚ ਅੰਗੀਠੀ ਬਾਲੀ ਹੋਈ ਸੀ। ਦੇਰ ਰਾਤ ਅੰਗੀਠੀ ਦੇ ਧੂੰਏਂ ਕਾਰਨ ਇਨ੍ਹਾਂ ਸਾਰਿਆਂ ਦਾ ਦਮ ਘੁੱਟਣ ਲੱਗਾ। ਇਸ ਦੇ ਸਿੱਟੇ ਵਜੋਂ ਦੋ ਬੱਚਿਆਂ ਗੌਰਵ ਅਤੇ ਸੌਰਵ ਦੀ ਮੌਤ ਹੋ ਗਈ ਜਦਕਿ ਬਾਕੀ ਚਾਰਾਂ ਦੀ ਹਾਲਤ ਗੰਭੀਰ ਹੈ। ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS