18.2 C
Toronto
Thursday, September 10, 2026
spot_img
Homeਪੰਜਾਬਸ਼੍ਰੋਮਣੀ ਅਕਾਲੀ ਦਲ ਵਲੋਂ 8 ਦਸੰਬਰ ਨੂੰ ਮੋਗਾ 'ਚ ਰੈਲੀ ਕਰਕੇ ਵਜਾਇਆ...

ਸ਼੍ਰੋਮਣੀ ਅਕਾਲੀ ਦਲ ਵਲੋਂ 8 ਦਸੰਬਰ ਨੂੰ ਮੋਗਾ ‘ਚ ਰੈਲੀ ਕਰਕੇ ਵਜਾਇਆ ਜਾਵੇਗਾ ਚੋਣ ਬਿਗਲ

ਸ਼੍ਰੋਮਣੀ ਅਕਾਲੀ ਦਲ ਵਲੋਂ 8 ਦਸੰਬਰ ਨੂੰ ਮੋਗਾ ‘ਚ ਰੈਲੀ ਕਰਕੇ ਵਜਾਇਆ ਜਾਵੇਗਾ ਚੋਣ ਬਿਗਲਤਰਨਤਾਰਨ ‘ਚ ਰੈਲੀ ਵਾਲੇ ਪੋਸਟਰ ‘ਤੇ ਮੁੱਖ ਮੰਤਰੀ ਬਾਦਲ ਦੀ ਫੋਟੋ ‘ਤੇ ਮਲੀ ਕਾਲਖ
ਤਰਨਤਾਰਨ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੀ 8 ਦਸੰਬਰ ਨੂੰ ਮੋਗਾ ਵਿਚ ਹੋਣ ਵਾਲੀ ਰੈਲੀ ਦੇ ਪੋਸਟਰ ਸੂਬੇ ਭਰ ਵਿੱਚ ਥਾਂ-ਥਾਂ ‘ਤੇ ਲਾਏ ਗਏ ਹਨ। ਇਸ ਰੈਲੀ ਤੋਂ ਸ਼੍ਰੋਮਣੀ ਅਕਾਲੀ ਦਲ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਬਿਗੁਲ ਵਜਾ ਦੇਵੇਗਾ। ਇਸ ਰੈਲੀ ਨੂੰ ਸਫਲ ਬਣਾਉਣ ਲਈ ਥਾਂ-ਥਾਂ ਹੋਰਡਿੰਗਜ਼ ਲਗਾਏ ਗਏ ਹਨ। ਪਰ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਨਾਖੁਸ਼ ਲੋਕ ਇਨ੍ਹਾਂ ਪੋਸਟਰਾਂ ‘ਤੇ ਹੀ ਆਪਣਾ ਗੁੱਸਾ ਕੱਢ ਰਹੇ ਹਨ।
ਤਰਨਤਾਰਨ ਵਿਚ ਨੈਸ਼ਨਲ ਹਾਈਵੇ ‘ਤੇ ਲਾਏ ਅਕਾਲੀ ਦਲ ਦੇ ਹੋਰਡਿੰਗ ‘ਤੇ ਲੱਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ‘ਤੇ ਕਾਲਖ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਪਸ਼ਬਦ ਵੀ ਲਿਖੇ ਗਏ ਹਨ। ਹੋਰਡਿੰਗ ‘ਤੇ ਕਾਲਖ ਕਿਸ ਨੇ ਲਗਾਈ, ਇਹ ਪਤਾ ਨਹੀਂ ਲੱਗ ਸਕਿਆ ਹੈ। ਕਿਉਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਿਸੇ ਵਲੋਂ ਰਾਤ ਨੂੰ ਕੀਤਾ ਗਿਆ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਇਹ ਕਿਸੇ ਵਿਰੋਧੀ ਪਾਰਟੀ ਦੀ ਸਾਜਿਸ਼ ਹੈ ਜਾਂ ਸਿਰਫ ਆਮ ਲੋਕਾਂ ਦਾ ਗੁੱਸਾ ?

RELATED ARTICLES
POPULAR POSTS