ਜਵਾਨਾਂ ਨੇ ਕੀਤੀ ਫਾਇਰਿੰਗ, ਸਰਚ ਆਪ੍ਰੇਸ਼ਨ ਜਾਰੀ
ਫਿਰੋਜ਼ਪੁਰ/ਬਿਊਰੋ ਨਿਊਜ਼
ਭਾਰਤ-ਪਾਕਿ ਦੇ ਸਰਹੱਦੀ ਇਲਾਕੇ ਫਿਰੋਜ਼ਪੁਰ ਵਿਚ ਅੱਜ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦਿਖਾਈ ਦਿੱਤਾ ਜਿਸ ਕਾਰਨ ਸਨਸਨੀ ਫੈਲ ਗਈ। ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਡਰੋਨ ਨੂੰ ਸੁੱਟਣ ਲਈ ਫਾਇਰਿੰਗ ਕੀਤੀ ਪਰ ਉਹ ਬਚ ਕੇ ਭੱਜਣ ‘ਚ ਕਾਮਯਾਬ ਰਿਹਾ। ਇਹ ਡਰੋਨ ਬਾਰਡਰ ਏਰੀਏ ਦੇ ਪਿੰਡ ਟੇਂਡੀਵਾਲਾ ‘ਚ ਨਜ਼ਰ ਆਇਆ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ‘ਚ ਸਰਚ ਆਪ੍ਰੇਸ਼ਨ ਚਲਾ ਦਿੱਤਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਸਮੇਤ ਪੰਜਾਬ ਦੇ ਕਈ ਖੇਤਰਾਂ ‘ਚ ਪਾਕਿਸਤਾਨੀ ਡਰੋਨ ਦਿਖਾਈ ਦੇ ਚੁੱਕੇ ਹਨ। ਡਰੋਨਾਂ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸੇ ਦੌਰਾਨ ਤਰਨਤਾਰਨ ਦੇ ਖੇਮਕਰਨ ਸੈਕਟਰ ਵਿਚ ਵੀ ਪਾਕਿ ਡਰੋਨ ਦਾਖਲ ਹੋਣ ਦੀ ਖਬਰ ਮਿਲੀ ਹੈ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …