ਕਿਹਾ : ਬੱਦਲਾਂ ਦੀ ਗਰਜ਼ ਸੁਣ ਕੇ ਚਿੜੀਆਂ ਰਸਤਾ ਬਦਲ ਲੈਂਦੀਆਂ ਨੇ ਪਰ ਬਾਜ ਨਹੀਂ
ਲੁਧਿਆਣਾ/ਬਿਊਰੋ ਨਿਊਜ਼
ਜਬਰ ਜਨਾਹ ਮਾਮਲੇ ’ਚ ਭਗੌੜਾ ਕਰਾਰ ਦਿੱਤੇ ਗਏ ਅਤੇ ਵਾਂਟੇਡ ਦੇ ਪੋਸਟਰ ਲੱਗਣ ਮਗਰੋਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਫੇਸਬੁੱਕ ’ਤੇ ਪਾਈ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਪੋਸਟ ’ਚ ਲਿਖਿਆ ਹੈ ਕਿ ਬੱਦਲਾਂ ਗਰਜ ਸੁਣ ਕੇ ਚਿੜੀਆਂ ਆਪਣਾ ਰਸਤਾ ਬਦਲ ਲੈਂਦੀਆਂ ਹੋਣੀਆਂ ਪ੍ਰੰਤੂ ਬਾਜ ਹਮੇਸ਼ਾ ਤੂਫਾਨਾਂ ਦੇ ਉਲਟ ਉਡਦਾ ਹੈ ਤੇ ਮੰਜ਼ਿਲ ਫਤਿਹ ਕਰਦਾ ਹੈ। ਇਹ ਪਹਿਲੀ ਵਾਰ ਨਹੀਂ ਕਿ ਸਿਆਸੀ ਬਦਲਾਖੋਰੀ ਲਈ ਉਨ੍ਹਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ ਹੋਣ। ਸਮੇਂ ਗੱਲ ਹੈ ਤੇ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਪਾਕਿ ਸਾਫ਼ ਹੋ ਕੇ ਇਸ ਕੇਸ ਵਿਚੋਂ ਬਾਹਰ ਆਵਾਂਗਾ ਅਤੇ ਸਾਜ਼ਿਸ਼ ਰਚਣ ਵਾਲਿਆਂ ਨੂੰ ਬੇਲਕਾਬ ਕਰਕੇ ਹੀ ਸਾਹ ਲਵਾਂਗਾ। ਧਿਆਨ ਰਹੇ ਕਿ ਲੰਘੇ ਕੱਲ੍ਹ ਬੈਂਸ ਅਤੇ ਉਸ ਦੇ ਸਾਥੀਆਂ ਦੇ ਵਾਂਟੇਡ ਵਾਲੇ ਪੋਸਟਰ ਲੁਧਿਆਣਾ ’ਚ ਲਗਾਏ ਗਏ ਸਨ ਅਤੇ ਪੁਲਿਸ ਵੱਲੋਂ ਬੈਂਸ ਨੂੰ ਗਿ੍ਰਫ਼ਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।