30 ਕਰੋੜ ਦੀ ਹੈਰੋਇਨ ਬਰਾਮਦ
ਤਰਨਤਾਰਨ/ਬਿਊਰੋ ਨਿਊਜ਼
ਸੀ.ਆਈ.ਏ. ਸਟਾਫ਼ ਨੇ ਕੌਮਾਂਤਰੀ ਪੱਧਰ ਦੇ ਸਮਗਲਰ ਤੇ ਕਬੱਡੀ ਖਿਡਾਰੀ ਦੀ ਨਿਸ਼ਾਨਦੇਹੀ ਉੱਤੇ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬਲਰਾਜ ਸਿੰਘ ਉਰਫ਼ ਰਾਜੂ ਕੱਟਾ ਰੋਪੜ ਦੀ ਜੇਲ੍ਹ ਵਿੱਚ ਬੰਦ ਹੈ ਤੇ ਪ੍ਰੋਟੈਕਸ਼ਨ ਵਾਰੰਟ ਉੱਤੇ ਲਿਆ ਕੇ ਉਸ ਦੀ ਦੱਸੀ ਥਾਂ ਤੋਂ ਨਸ਼ੇ ਦੀ ਛੇ ਕਿੱਲੋ ਖੇਪ ਬਰਾਮਦ ਕੀਤੀ। ਪੁਲਿਸ ਅਨੁਸਾਰ ਬਲਰਾਜ ਸਿੰਘ ਨਾਲ ਬੀਐਸਐਫ ਦੇ ਕੁਝ ਕਰਮੀਂ ਵੀ ਮਿਲੇ ਹੋਏ ਹਨ।
ਪੁਲਿਸ ਅਨੁਸਾਰ ਬਲਰਾਜ ਸਿੰਘ ਦੇ ਸਬੰਧ ਪਾਕਿਸਤਾਨ ਦੇ ਨਾਮੀ ਨਸ਼ਾ ਤਸਕਰਾਂ ਨਾਲ ਹਨ ਤੇ ਉਹ ਫ਼ਾਜ਼ਿਲਕਾ ਇਲਾਕੇ ਵਿੱਚ ਬੀਐਸਐਫ ਦੇ ਕਰਮੀਆਂ ਨਾਲ ਮਿਲ ਕੇ ਨਸ਼ਾ ਸਰਹੱਦ ਪਾਰ ਤੋਂ ਮੰਗਵਾਉਂਦਾ ਸੀ। ਬਲਰਾਜ ਸਿੰਘ ਨੂੰ ਕੁਝ ਦਿਨ ਪਹਿਲਾਂ ਮੁਹਾਲੀ ਪੁਲਿਸ ਨੇ ਨਸ਼ੇ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਬਲਰਾਜ ਸਿੰਘ ਨੇ ਮੰਨਿਆ ਕਿ ਛੇ ਕਿੱਲੋ ਹੈਰੋਇਨ ਤਰਨਤਾਰਨ ਦੇ ਇਲਾਕੇ ਵਿੱਚ ਦੱਬੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਰੋਪੜ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਉੱਤੇ ਲੈ ਕੇ ਆਈ ਤੇ ਨਸ਼ਾ ਬਰਾਮਦ ਕੀਤਾ। ਬਲਰਾਜ ਸਿੰਘ ਕਬੱਡੀ ਦਾ ਨਾਮੀ ਖਿਡਾਰੀ ਰਿਹਾ ਹੈ ਪਰ ਛੇਤੀ ਪੈਸਾ ਕਮਾਉਣ ਦੇ ਲਾਲਚ ਕਾਰਨ ਉਹ ਨਸ਼ੇ ਦੇ ਕਾਰੋਬਾਰ ਵਿੱਚ ਪੈ ਗਿਆ। ਇੱਥੇ ਹੀ ਬੱਸ ਨਹੀਂ ਬਲਰਾਜ ਸਿੰਘ ਦਾ ਪੂਰਾ ਪਰਿਵਾਰ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਇਸ ਵਿੱਚ ਉਸ ਦੇ ਮਾਤਾ-ਪਿਤਾ, ਭਰਾ ਤੇ ਜੀਜਾ ਸ਼ਾਮਲ ਹਨ। ਸਾਰੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …