ਫੌਜ ਦੀ ਭਰਤੀ ‘ਚ ਦੌੜ ਨਹੀਂ ਸਕਿਆ ਇਕ ਵੀ ਪੰਜਾਬੀ ਨੌਜਵਾਨ
ਜਲੰਧਰ ਛਾਉਣੀ/ਬਿਊਰੋ ਨਿਊਜ਼ : ਨਸ਼ਾ ਤੇ ਖੇਤਾਂ ਵਿਚ ਲਗਾਤਾਰ ਮਿਲਾਏ ਜਾ ਰਹੇ ਕੀਟਨਾਸ਼ਕ ਨਾਲ ਕਮਜ਼ੋਰ ਹੁੰਦੇ ਪੰਜਾਬ ਦੇ ਨੌਜਵਾਨਾਂ ਦਾ ਸਰੀਰਕ ਬਲ ਦਾ ਮਾੜਾ ਨਤੀਜਾ ਪੰਜਾਬ ਪੁਲਿਸ ਤੋਂ ਬਾਅਦ ਹੁਣ ਫੌਜ ਦੀ ਭਰਤੀ ਵਿਚ ਦੇਖਣ ਨੂੰ ਮਿਲਿਆ। ਫੌਜ ਵਿਚ ਧਾਰਮਿਕ ਅਧਿਆਪਕਾਂ ਦੀਆਂ 62 ਅਸਾਮੀਆਂ ਲਈ ਕੀਤੀ ਜਾ ਰਹੀ ਭਰਤੀ ਦੀ ਦੌੜ ਵਿਚ ਪੰਜਾਬ ਦਾ ਇਕ ਵੀ ਨੌਜਵਾਨ ਪਾਸ ਨਹੀਂ ਹੋ ਸਕਿਆ। ਡੇਢ ਕਿਲੋਮੀਟਰ ਦੀ ਦੌੜ ਵਿਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਪਹਿਲੇ ਹੀ ਰਾਊਂਡ ਵਿਚ ਬਾਹਰ ਹੋ ਗਏ। ਇਸ ਤੋਂ ਪਹਿਲਾਂ ਲਗਭਗ ਇਹੀ ਹਾਲਤ ਪੰਜਾਬ ਪੁਲਿਸ ਦੀ ਸਿਪਾਹੀ ਭਰਤੀ ਵਿਚ ਵੀ ਦੇਖਣ ਨੂੰ ਮਿਲੀ ਸੀ ਜਿਸ ਵਿਚ ਪੀਏਪੀ ਵਿਚ ਹੋਈ ਭਰਤੀ ਦੇ ਪਹਿਲੇ ਦਿਨ ਸ਼ਾਮਲ ਹੋਏ 670 ਨੌਜਵਾਨਾਂ ਵਿਚੋਂ ਹਰ 20ਵਾਂ ਨੌਜਵਾਨ ਡੋਪ ਟੈਸਟ ਵਿਚ ਫੇਲ੍ਹ ਪਾਇਆ ਗਿਆ ਸੀ।
ਇਸ ਮੌਕੇ ਭਰਤੀ ਦੇ ਅਧਿਕਾਰੀ ਕਰਨਲ ਰੋਸ਼ਨ ਵਰਮਾ ਨੇ ਦੱਸਿਆ ਕਿ ਆਲ ਇੰਡੀਆ ਪੱਧਰ ‘ਤੇ ਫੌਜ ਵਿਚ ਪੰਡਿਤ, ਪਾਦਰੀ, ਗ੍ਰੰਥੀ ਅਤੇ ਮੌਲਵੀ ਦੀ ਭਰਤੀ ਲਈ ਚਾਰ ਮਹੀਨੇ ਪਹਿਲਾਂ ਤੱਕ ਆਨਲਾਈਨ ਬਿਨੈ ਪੱਤਰ ਮੰਗੇ ਗਏ ਸਨ। ਬਿਨੈ ਪੱਤਰ ਕੇਵਲ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਤੋਂ ਹੀ ਮੰਗੇ ਗਏ ਸਨ। ਅੰਤਿਮ ਤਰੀਕ ਹੋਣ ਤਕ ਕੁੱਲ 650 ਬਿਨੈ ਪੱਤਰ ਪ੍ਰਾਪਤ ਹੋਏ। ਕੁੱਲ 62 ਅਸਾਮੀਆਂ ਲਈ 27 ਤੋਂ 34 ਸਾਲ ਵਿਚਕਾਰ ਉਮਰ ਜਦਕਿ ਸਿੱਖਿਆ ਯੋਗਤਾ ਗ੍ਰੈਜੂਏਸ਼ਨ ਜ਼ਰੂਰੀ ਸੀ। ਭਰਤੀ ਦਾ ਫਿਜੀਕਲ ਟੈਸਟ ਕੈਂਟ ਦੀ ਡੋਗਰਾ ਗਰਾਊਂਡ ਸੀ। ਸਵੇਰੇ 6 ਵਜੇ ਤੋਂ ਉਮੀਦਵਾਰਾਂ ਦੀ ਐਂਟਰੀ ਸ਼ੁਰੂ ਹੋ ਗਈ ਸੀ। ਭਰਤੀ ਪ੍ਰਕਿਰਿਆ 7 ਵਜੇ ਤੋਂ ਸ਼ੁਰੂ ਹੋ ਗਈ ਸੀ। ਭਰਤੀ ਦੀ ਪਹਿਲੀ ਪ੍ਰਕਿਰਿਆ ਵਿਚ 1.6 ੁਕਲੋਮੀਟਰ ਦੀ ਦੌੜ ਨੂੰ 5 ਮਿੰਟ 30 ਸੈਕਿੰਡ ਵਿਚ ਪੂਰੀ ਕਰਨੀ ਸੀ। 400 ਮੀਟਰ ਦੇ ਚਾਰ ਚੱਕਰ ਲਗਾਉਣੇ ਸਨ। ਸ਼ਾਮਲ ਹੋਏ 450 ਵਿਚੋਂ 370 ਉਮੀਦਵਾਰ ਦੌੜ ਦੇ ਪਹਿਲੇ ਅਤੇ ਦੂਸਰੇ ਚੱਕਰ ਵਿਚ ਹੀ ਥੱਕ ਗਏ ਅਤੇ ਬਾਹਰ ਹੋ ਗਏ। ਪਾਸ ਹੋਏ 80 ਉਮੀਦਵਾਰਾਂ ਵਿਚੋਂ ਇਕ ਵੀ ਪੰਜਾਬ ਦਾ ਨੌਜਵਾਨ ਨਹੀਂ ਨਿਕਲ ਸਕਿਆ। ਇਸ ਤੋਂ ਬਾਅਦ ਉਮੀਦਵਾਰਾਂ ਦੇ ਦਸਤਾਵੇਜ਼ ਜਾਂਚਣ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਵਿਚ ਕਈ ਨੌਜਵਾਨਾਂ ਕੋਲ ਗਰੈਜੂਏਸ਼ਨ ਦੀ ਡਿਗਰੀ ਜਾਂ ਪ੍ਰੋਵੀਜਨਲ ਦਸਤਾਵੇਜ਼ ਨਾ ਹੋਣ ਕਾਰਨ ਬਾਹਰ ਹੋਣਾ ਪਿਆ। ਇਸ ਪ੍ਰਕਿਰਿਆ ਤੋਂ ਬਾਅਦ ਅੰਤ ਵਿਚ 62 ਅਸਾਮੀਆਂ ਦੀ ਭਰਤੀ ਲਈ 30 ਉਮੀਦਵਾਰ ਹੀ ਅੱਗੇ ਵਧ ਸਕੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …