6.6 C
Toronto
Thursday, November 6, 2025
spot_img
Homeਪੰਜਾਬਰਾਣਾ ਗੁਰਜੀਤ ਅਤੇ ਸਿੱਧੂ ਫਿਰ ਆਹਮੋ-ਸਾਹਮਣੇ

ਰਾਣਾ ਗੁਰਜੀਤ ਅਤੇ ਸਿੱਧੂ ਫਿਰ ਆਹਮੋ-ਸਾਹਮਣੇ

ਕਾਂਗਰਸ ‘ਚ ਫੁੱਟ ਪਾ ਰਹੇ ਨੇ ਸਿੱਧੂ: ਰਾਣਾ ਗੁਰਜੀਤ
ਚੰਡੀਗੜ੍ਹ/ਬਿਊਰੋ ਨਿਊਜ਼ : ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਆਰੋਪ ਲਾਇਆ ਕਿ ਉਹ ਪਾਰਟੀ ਵਿਚ ਫੁੱਟ ਪਾਉਣ ਦੇ ਰਾਹ ਪਏ ਹਨ ਅਤੇ ਸਿਰਫ ਮੁੱਖ ਮੰਤਰੀ ਬਣਨ ਦੇ ਮੰਤਵ ਨਾਲ ਕਾਂਗਰਸ ਵਿੱਚ ਆਏ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਅਤੇ ਸਿੱਧੂ ਨੂੰ ਕੋਈ ਹੱਕ ਨਹੀਂ ਕਿ ਉਹ ਟਕਸਾਲੀ ਆਗੂਆਂ ਦੀ ਵਫ਼ਾਦਾਰੀ ‘ਤੇ ਉਂਗਲ ਉਠਾਉਣ।
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਧਿਆਨ ਨਾਲ ਬੋਲਣ। ਉਨ੍ਹਾਂ ਕਿਰਾਏਦਾਰ ਦੀ ਤਰ੍ਹਾਂ ਪਾਰਟੀ ਜੁਆਇਨ ਕੀਤੀ ਹੈ ਅਤੇ ਉਹ ਮੁੱਖ ਮੰਤਰੀ ਬਣਨ ਦੇ ਮਕਸਦ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੀ ਉਮਰ ਕਾਂਗਰਸ ਵਿਚ ਗੁਜ਼ਾਰ ਦਿੱਤੀ ਹੈ ਜਦਕਿ ਸਿੱਧੂ ਨੇ ਹਾਲੇ ਪੰਜ ਸਾਲ ਵੀ ਪਾਰਟੀ ‘ਚ ਪੂਰੇ ਨਹੀਂ ਕੀਤੇ ਹਨ ਅਤੇ ਉਹ ਟਕਸਾਲੀ ਲੋਕਾਂ ‘ਤੇ ਸੁਆਲ ਖੜ੍ਹੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਦੇ ਵਿਹਾਰ ਨੂੰ ਦੇਖ ਕੇ ਹਰ ਕਿਸੇ ਨੂੰ ਇਹੋ ਲੱਗਦਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਵਿਚ ਰਹਿਣਗੇ ਜਾਂ ਚੋਣਾਂ ਤੋਂ ਪਹਿਲਾਂ ਹੀ ਭੱਜ ਜਾਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜੇਕਰ ਜਲਦੀ ਪਾਰਟੀ ਛੱਡਦੇ ਹਨ ਤਾਂ ਇਸ ‘ਚ ਕਾਂਗਰਸ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਆਪਣੇ ਲੁਕਵੇਂ ਏਜੰਡੇ ਦੀ ਪੂਰਤੀ ਲਈ ਕਾਂਗਰਸ ਨੂੰ ਅੰਦਰੋਂ ਨੁਕਸਾਨ ਪਹੁੰਚਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਰੋਧ ਕਰਨ ਦੇ ਨਵਜੋਤ ਸਿੱਧੂ ਦੇ ਇਰਾਦੇ ਸਪੱਸ਼ਟ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਮੁੱਖ ਮੰਤਰੀ ਦੀ ਖੁੱਲ੍ਹੇਆਮ ਆਲੋਚਨਾ ਕਰ ਰਹੇ ਹਨ ਕਿਉਂਕਿ ਉਹ ਮੁੱਖ ਮੰਤਰੀ ਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਰਾਣਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਤਾਂ ਪਾਰਟੀ ਨੂੰ ਇਕਜੁੱਟ ਰੱਖਣ ਦੀ ਹੁੰਦੀ ਹੈ ਪਰ ਸਿੱਧੂ ਹਾਈ ਕਮਾਨ ਵੱਲੋਂ ਗਠਿਤ ਕਮੇਟੀਆਂ ਵਿਚ ਦਰਾਰਾਂ ਪਾ ਕਰ ਰਹੇ ਹਨ।

RELATED ARTICLES
POPULAR POSTS