Breaking News
Home / ਪੰਜਾਬ / ਕਿਸਾਨ ਮੋਰਚੇ ‘ਚੋਂ ਵਾਪਸ ਪਰਤਦੇ ਸਮੇਂ ਲੁਧਿਆਣੇ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਗਈ ਜਾਨ

ਕਿਸਾਨ ਮੋਰਚੇ ‘ਚੋਂ ਵਾਪਸ ਪਰਤਦੇ ਸਮੇਂ ਲੁਧਿਆਣੇ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਗਈ ਜਾਨ

ਕਿਸਾਨੀ ਸੰਘਰਸ਼ ਦੌਰਾਨ ਜਾਨ ਗੁਆ ਚੁੱਕੇ ਨਵਾਂਸ਼ਹਿਰ ਦੇ ਨੌਜਵਾਨ ਰਾਜੂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਦਿੱਤੇ 5 ਲੱਖ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ – ਹਰਿਆਣਾ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚੋਂ ਵਾਪਸ ਪਰਤ ਰਹੇ ਲੁਧਿਆਣੇ ਦੇ ਪਿੰਡ ਜਾਂਗਪੁਰ ਦੇ 31 ਸਾਲਾ ਨੌਜਵਾਨ ਹਰਮਿੰਦਰ ਸਿੰਘ ਦੀ ਸੜਕ ਹਾਦਸੇ ਵਿਚ ਜਾਨ ਚਲੇ ਗਈ। ਇਹ ਹਾਦਸਾ ਬਰਨਾਲਾ ਨੇੜੇ ਲੰਘੀ ਦੇਰ ਰਾਤ ਵਾਪਰਿਆ। ਜਾਣਕਾਰੀ ਮਿਲੀ ਹੈ ਕਿ ਹਰਿਮੰਦਰ ਸਿੰਘ ਰਾਤ ਸਮੇਂ ਆਪਣੇ ਦੋਸਤ ਨਾਲ ਮੋਟਰ ਸਾਈਕਲ ‘ਤੇ ਅੰਦੋਲਨ ਵਿਚੋਂ ਵਾਪਸ ਪਰਤ ਰਿਹਾ ਸੀ। ਇਸੇ ਦੌਰਾਨ ਕਿਸਾਨ ਸੰਘਰਸ਼ ਦੌਰਾਨ ਜਾਨ ਗੁਆ ਚੁੱਕੇ ਨਵਾਂਸ਼ਹਿਰ ਦੇ ਪਿੰਡ ਕਾਹਮਾ ਦੇ ਨੌਜਵਾਨ ਰਾਜ ਕੁਮਾਰ ਰਾਜੂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਅੱਜ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਪਰਿਵਾਰ ਨਾਲ ਜਿੱਥੇ ਦੁੱਖ ਸਾਂਝਾ ਕੀਤਾ, ਉੱਥੇ ਹੀ ਉਨ੍ਹਾਂ ਨੇ ਸਰਕਾਰ ਵਲੋਂ ਭੇਜਿਆ ਚੈੱਕ ਵੀ ਪਰਿਵਾਰ ਨੂੰ ਭੇਟ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …