ਟੀਪੀਏਆਰ ਕਲੱਬ ਦੇ 80 ਤੋਂ ਵਧੇਰੇ ਦੌੜਾਕ ਇਸ ਵਿੱਚ ਹਿੱਸਾ ਲੈ ਰਹੇ ਹਨ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿੱਚ ਐਤਵਾਰ 25 ਮਈ ਨੂੰ ਹੋ ਰਹੀ ‘ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ’ ਲਈ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਬਰੈਂਪਟਨ-ਵਾਸੀਆਂ ਅਤੇ ਦੂਰ ਨੇੜੇ ਦੇ ਸ਼ਹਿਰਾਂ ਤੋਂ ਆਏ ਦੌੜਾਕਾਂ ਤੇ ਦਰਸ਼ਕਾਂ ਦੀ ਸ਼ਮੂਲੀਅਤ ਨਾਲ ਪਿਛਲੇ ਸਾਲ ਇਹ ਈਵੈਂਟ ਬੜੇ ਜੋਸ਼ ਤੇ ਉਤਸ਼ਾਹ ਨਾਲ ਸਫ਼ਲਤਾ ਪੂਰਵਕ ਸੰਪੰਨ ਹੋਇਆ ਸੀ ਅਤੇ ਹੁਣ ਦੂਸਰੇ ਸਾਲ ਵਿੱਚ ਇਹ ਹੋਰ ਵੱਡੀ ਪੁਲਾਂਘ ਪੁੱਟੇਗਾ।
ਇਸ ਵਾਰ ਇਸ ਈਵੈਂਟ ਲਈ ਲੋਕਾਂ ਵਿੱਚ ਹੋਰ ਵੀ ਵਧੇਰੇ ਉਤਸ਼ਾਹ ਦਿਖਾਈ ਦੇ ਰਿਹਾ ਹੈ। ਹੁਣ ਤੱਕ ਛੇ ਸੌ ਤੋਂ ਵਧੇਰੇ ਦੌੜਾਕ ਇਸ ਵਿੱਚ ਭਾਗ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਰਜਿਸਟ੍ਰੇਸ਼ਨ ਦਾ ਇਹ ਸਿਲਸਿਲਾ ਤੇਜ਼ੀ ਨਾਲ ਚੱਲ ਰਿਹਾ ਹੈ। ਸਾਫ਼ ਜ਼ਾਹਿਰ ਹੈ ਕਿ ਇਹ ਈਵੈਂਟ ਪੂਰੇ ਪੀਲ ਰੀਜਨ ਅਤੇ ਇਸ ਤੋਂ ਅੱਗੇ ਵੀ ਆਪਣੇ ਪੈਰ ਪਸਾਰੇਗਾ। ਇਹ ਈਵੈਂਟ ਛੇ ਸਥਾਨਕ ਚੈਰਿਟੀਆਂ ਦੀ ਸਾਂਝੀ ਸੰਸਥਾ ‘ਇੰਸਪੀਰੇਸ਼ਨਲ ਸਟੈੱਪਸ’ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ‘ਐੱਨਲਾਈਟ ਕਿੱਡਜ਼’, ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’, ‘ਸਹਾਇਤਾ’, ‘ਪਿੰਗਲਵਾੜਾ’, ‘ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਟੋਰਾਂਟੋ’ ਅਤੇ ‘ਤਰਕਸ਼ੀਲ ਸੋਸਾਇਟੀ’ ਸ਼ਾਮਲ ਹਨ। ਇਨ÷ ਾਂ ਦਾ ਸਾਂਝਾ ਮੰਤਵ ਨਾ ਕੇਵਲ ਚੰਗੀ ਸਿਹਤ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ, ਬਲਕਿ ਸਿਹਤ ਪ੍ਰਤੀ ਜਾਗਰੂਕਤਾ ਫ਼ੈਲਾਉਣਾ ਅਤੇ ਕਮਿਊਨਿਟੀ ਦੀ ਭਲਾਈ ਲਈ ਫ਼ੰਡ ਇਕੱਠਾ ਕਰਨਾ ਵੀ ਹੈ ਤਾਂ ਜੋ ਉਸ ਨਾਲ ਲੋੜਵੰਦ ਵਿਅੱਕਤੀਆਂ ਦੀ ਸਹਾਇਤਾ ਕੀਤੀ ਜਾ ਸਕੇ।
ਇਸ ਈਵੈਂਟ ਵਿੱਚ ਹਾਫ਼-ਮੈਰਾਥਨ, 10 ਕਿਲੋਮੀਟਰ, 5 ਕਿਲੋਮੀਟਰ ਮੁਕਾਬਲੇ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ ਅਤੇ ਪਹਿਲੀਆਂ ਤਿੰਨ ਪੋਜ਼ੀਸ਼ਨਾਂ ‘ਤੇ ਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ 80 ਤੋਂ ਵਧੇਰੇ ਮੈਂਬਰਾਂ ਇਸ ਈਵੈਂਟ ਵਿੱਚ ਵੱਖ-ਵੱਖ ਦੌੜਾਂ ਵਿੱਚ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਅਤੇ ਸੀਨੀਅਰਾਂ ਦੀਆਂ ਇੱਕ ਕਿਲੋਮੀਟਰ ਅਤੇ 400 ਮੀਟਰ ਦੌੜਾਂ ਵੀ ਹੁੰਦੀਆਂ ਹਨ ਜਿਨ÷ ਾਂ ਇੱਚ ਉਹ ਬੜੇ ਉਤਸ਼ਾਹ ਨਾਲਭਾਗ ਲੈਂਦੇ ਹਨ। ‘ਬਰੈਂਪਟਨ ਬੈਂਡਰਜ਼ ਰੱਨਿੰਗ ਕਲੱਬ’ ਦੇ ਮੈਂਬਰ ਦੌੜਨ ਦੇ ਨਾਲ ਨਾਲ ਲੌਜਿਸਟਿਕ ਸਹਾਇਤਾ ਵਿੱਚ ਵੀ ਮਦਦ ਕਰਦੇ ਹਨ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਅਤੇ ‘ਰੱਨ ਫ਼ਾਰ ਵੈਟਰਨਜ਼’ ਦੇ ਸੀਨੀਅਰ ਮੈਂਬਰ ਪਿਛਲੇ ਸਾਲ ਵਾਂਗ ਇਸ ਵਾਰ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ ਮਹਿਜ਼ ਇੱਕ ‘ਰੇਸ’ ਹੀ ਨਹੀਂ ਹੈ, ਸਗੋਂ ਇਹ ਤਾਂ ਕਮਿਊਨਿਟੀਆਂ, ਚੈਰਿਟੀਆਂ ਅਤੇ ਪੱਕੇ ਇਰਾਦਿਆਂ ਦਾ ਸਮੂਹਿਕ ਜਸ਼ਨ ਹੈ। ਇਸ ਦੌਰਾਨ ਤੁਸੀਂ ਭਾਵੇਂ ਕਿਸੇ ਦੌੜ ਵਿੱਚ ਹਿੱਸਾ ਲੈ ਰਹੇ ਹੋ ਜਾਂ ਸੜਕ ਦੇ ਪਾਸੇ ਖੜੇ ਹੋ ਕੇ ਦੌੜਾਕਾਂ ਨੂੰ ਹੱਲਾਸ਼ੇਰੀ ਦੇ ਕੇ ਉਨ÷ ਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਹੋ ਜਾਂ ਫਿਰ ਇਸ ਈਵੈਂਟ ਵਿੱਚ ਵਾਲੰਟੀਅਰ ਵਜੋਂ ਸੇਵਾ ਕਰ ਰਹੇ ਹੋ, ਇਸ ਵੱਡੇ ਈਵੈਂਟ ਵਿੱਚ ਇਹ ਤੁਹਾਡਾ ਮਹਾਨ ਯੋਗਦਾਨ ਹੈ। ਈਵੈਂਟ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਪਰਿਵਾਰਾਂ ਸਮੇਤ ਇਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਦੌੜ ਦੇ ਕਿਸੇ ਵੀ ਈਵੈਂਟ ਵਿੱਚ ਭਾਗ ਲੈਣ ਲਈ ਇਸ ਈਵੈਟ ਦੀ ਵੈੱਬਸਾਈਟ www.bramptonmarathon.org ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
Check Also
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ
”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …