ਅਤੁਲ ਕੰਬੋਜ ‘ਚੰਨ’ ਦੀ ਕਾਵਿ-ਪੁਸਤਕ ‘ਮਿਸ਼ਰੀ’ ਲੋਕ-ਅਰਪਿਤ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 22 ਅਕਤੂਬਰ ਨੂੰ ਅਦਾਰਾ ‘ਪੰਜਾਬੀ ਭਵਨ ਟੋਰਾਂਟੋ’ ਵੱਲੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਕੁਲਦੀਪ ਸਿੰਘ ਬੇਦੀ ਨਾਲ ਰੂ-ਬ-ਰੂ ਰਚਾਇਆ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ÷ ਾਂ ਦੇ ਨਾਲ ਬਰੈਂਪਟਨ ਦੇ ਉੱਘੇ ਵਕੀਲ ਵਿਪਨਦੀਪ ਸਿੰਘ ਮਰੋਕ ਅਤੇ ਸੀਨੀਅਰ ਪੱਤਰਕਾਰ ਸ਼ਮੀਲ ਜਸਵੀਰ ਵੀ ਸ਼ਾਮਲ ਸਨ। ਸ਼ਮੀਲ ਨੇ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਵੀ ਸੰਭਾਲੀ। ਆਪਣੇ ਬਾਰੇ ਬੋਲਦਿਆਂ ਕੁਲਦੀਪ ਸਿੰਘ ਬੇਦੀ ਨੇ ਕਈ ਦਿਲਚਸਪ ਘਟਨਾਵਾਂ ਦਾ ਜ਼ਿਕਰ ਕੀਤਾ। ਉਨ÷ ਾਂ ਦੱਸਿਆ ਕਿ ਪੱਤਰਕਾਰੀ ਕਰਦਿਆਂ ਹੀ ਉਨ÷ ਾਂ ਨੇ ਪ੍ਰਾਈਵੇਟ ਉਮੀਦਵਾਰ ਵਜੋਂ ਪੰਜਾਬੀ ਦੀ ਐੱਮ.ਏ. ਕੀਤੀ ਅਤੇ ਸਾਹਿਤ ਰਚਨਾ ਕਰਦਿਆਂ ਹੋਇਆਂ ਕਹਾਣੀਆਂ ਅਤੇ ਨਾਵਲਾਂ ਦੀਆਂ ਆਪਣੀਆਂ ਦਰਜਨ ਦੇ ਕਰੀਬ ਪੁਸਤਕਾਂ ਛਪਵਾਈਆਂ। ਸੁਆਲ-ਜਵਾਬ ਸੈਸ਼ਨ ਵਿਚ ਲਵੀਨ ਗਿੱਲ, ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੁਝ ਨੁਕਤੇ ਉਠਾਏ ਗਏ ਜਿਨ÷ ਾਂ ਦੇ ਜੁਆਬ ਕੁਲਦੀਪ ਬੇਦੀ ਵੱਲੋਂ ਬੜੇ ਤਸੱਲੀਪੂਰਵਕ ਦਿੱਤੇ ਗਏ।
ਇਸ ਦੌਰਾਨ ਪੰਜਾਬ ਵਿਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਜੋਂ ਸੇਵਾ ਨਿਭਾਅ ਰਹੇ ਜੱਜ ਅਤੁਲ ਕੰਬੋਜ ‘ਚੰਨ’ ਦੀ ਕਾਵਿ-ਪੁਸਤਕ ‘ਮਿਸ਼ਰੀ’ ਪ੍ਰਧਾਨਗੀ-ਮੰਡਲ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਵੱਲੋਂ ਮਿਲ ਕੇ ਲੋਕ-ਅਰਪਿਤ ਕੀਤੀ ਗਈ। ਇਸ ਪੁਸਤਕ ਬਾਰੇ ਜਾਣਕਾਰੀ ਪ੍ਰਸਿੱਧ ਕਵਿੱਤਰੀ ਸੁਰਜੀਤ ਕੌਰ ਅਤੇ ਇਨ÷ ਾਂ ਸਤਰਾਂ ਦੇ ਲੇਖਕ ਵੱਲੋਂ ਸਰੋਤਿਆਂ ਨਾਲ ਸਾਂਝੀ ਕੀਤੀ ਗਈ।
ਸੁਰਜੀਤ ਕੌਰ ਵੱਲੋਂ ਆਪਣੇ ਪਰਚੇ ”ਅਤੁਲ ਕੰਬੋਜ ਦੀ ਪੁਸਤਕ ‘ਮਿਸ਼ਰੀ’ ਨੂੰ ਪੜ÷ ਦਿਆਂ” ਵਿਚ ਜਿੱਥੇ ਇਸ ਕਾਵਿ-ਪੁਸਤਕ ਦੀਆਂ ਕਈ ਕਵਿਤਾਵਾਂ ਦੇ ਹਵਾਲਿਆਂ ਨਾਲ ਇਨ÷ ਾਂ ਨੂੰ ਮੁਹੱਬਤ ਦਾ ਇਜ਼ਹਾਰ ਕਰਦੀਆਂ ਹੋਈਆਂ ਕਵਿਤਾਵਾਂ ਦਰਸਾਇਆ ਗਿਆ ਅਤੇ ਇਸ ਵਿਚ ਸ਼ਾਮਲ ‘ਟੱਪਿਆਂ’ ਦੀ ਵਿਸ਼ੇਸ਼ ਸਰਾਹਨਾ ਕੀਤੀ ਗਈ, ਉੱਥੇ ਡਾ. ਝੰਡ ਦਾ ਕਹਿਣਾ ਸੀ ਕਿ ਕਵੀ ਨੇ ਇਸ ਪੁਸਤਕ ਵਿਚ ਕੇਵਲ ਪਿਆਰ-ਮੁਹੱਬਤ ਦਾ ਹੀ ਵਿਸ਼ਾ ਲਿਆ ਹੈ ਅਤੇ ਇਸ ਵਿਚ ਸ਼ਾਮਲ 61 ਕਵਿਤਾਵਾਂ ਏਸੇ ਵਿਸ਼ੇ ਦੇ ਇਰਦ-ਗਿਰਦ ਹੀ ਘੁੰਮਦੀਆਂ ਹਨ, ਜਦਕਿ ਇਸ ਕਵੀ ਵੱਲੋਂ ਇਸ ਤੋਂ ਪਹਿਲਾਂ 2021 ਵਿਚ ਛਪੀ ਪੁਸਤਕ ‘ਤਰਾਟਾਂ’ ਵਿਚ ਕਈ ਲੋਕ-ਵਿਸ਼ੇ ਲਏ ਗਏ ਸਨ ਅਤੇ ਉਸ ਵਿਚਲੀਆਂ ਕਵਿਤਾਵਾਂ ‘ਵਖ਼ਤਾਂ ਮਾਰੇ ਲੋਕ’, ‘ਪਛਤਾਵਾ’, ‘ਵਿਤਕਰਾ’, ‘ਲੁੱਟ’, ‘ਭਟਕੇ ਰਾਹੀ’, ਆਦਿ ਬੜੀਆਂ ਦਿਲਚਸਪ ਤੇ ਮਾਨਣਯੋਗ ਸਨ। ਦੋਹਾਂ ਬੁਲਾਰਿਆਂ ਵੱਲੋਂ ਕਵੀ-ਜੱਜ ਅਤੁਲ ਕੰਬੋਜ ਨੂੰ ਆਪਣੀ ਇਸ ਤੀਸਰੀ ਪੁਸਤਕ ਲਿਆਉਣ ‘ਤੇ ਮੁਬਾਰਕਬਾਦ ਦਿੱਤੀ ਗਈ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਵਿਪਨਦੀਪ ਮਰੋਕ ਵੱਲੋਂ ਸਮਾਗ਼ਮ ਦੇ ਮੁੱਖ-ਮਹਿਮਾਨ ਕੁਲਦੀਪ ਸਿੰਘ ਬੇਦੀ, ਸਮੂਹ ਬੁਲਾਰਿਆਂ ਅਤੇ ਹਾਜ਼ਰ ਸਰੋਤਿਆਂ ਦਾ ਹਾਰਦਿਕ ਧੰਨਵਾਦ ਕਰਦਿਆਂ ਹੋਇਆਂ ‘ਪੰਜਾਬ ਭਵਨ ਟੋਰਾਂਟੋ’ ਵਿਚ ਸਫ਼ਲਤਾ ਪੂਰਵਕ ਚੱਲ ਰਹੀ ਲਾਇਬ੍ਰੇਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਰੋਤਿਆਂ ਵਿਚ ਲੇਖਕ ਗੁਰਦੇਵ ਚੌਹਾਨ, ਲਹਿੰਦੇ ਪੰਜਾਬ ਦੇ ਦਾਨਿਸ਼ਵਰ ਪ੍ਰੋ. ਆਸ਼ਿਕ ਰਹੀਲ, ਪ੍ਰੋ. ਰਾਮ ਸਿੰਘ, ਪੱਤਰਕਾਰ ਹਰਜੀਤ ਬਾਜਵਾ, ਕਵੀ ਸੁਖਿੰਦਰ, ਇੰਜੀ. ਈਸ਼ਰ ਸਿੰਘ, ਅਜੀਤ ਸਿੰਘ, ਸਾਗਰ ਸਿੰਘ, ਆਜ਼ਾਦ, ਪ੍ਰੀਤਮ ਸਿੰਘ ਢੀਡਸਾ, ਜੰਗ ਪਨਾਂਗ, ਮੱਲ ਸਿੰਘ ਬਾਸੀ, ਔਜਲਾ ਬ੍ਰਦਰਜ਼, ਅਮਨਬੀਰ ਗਿੱਲ, ਨਰਿੰਦਰ ਭੱਚੂ,ਰਿਸ਼ੀ ਬਾਲਾ, ਕਹਾਣੀਕਾਰ ਗੁਰਮੀਤ ਪਨਾਂਗ, ਸਰਬਜੀਤ ਕੌਰ ਕਾਹਲੋਂ, ਰਿੰਟੂ ਭਾਟੀਆ ਤੇ ਕਈ ਹੋਰ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …