ਬਰੈਂਪਟਨ/ਬਿਊਰੋ ਨਿਊਜ਼
ਮਾਊਂਨਟੇਨਐਸ਼ ਸੀਨੀਅਰਜ ਕਲੱਬ, ਬਰੈਂਪਟਨ ਦੇ ਮੈਂਬਰਾਂ ਵਲੋ ਮਾਰਚ ਮਹੀਨੇ ਵਿਚ ਜਨਮੇ ਮੈਂਬਰਾਂ ਦੇ ਜਨਮ ਦਿਨ, ਹੋਲਾ ਮਹੱਲਾ, ઠਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵਾਂ ਸਾਲ, ઠਭਗਤ ਸਿਂਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਇੰਟਰਨੈਸ਼ਨਲ ਵੁਮੈਨ ਡੇਅ, 28 ਮਾਰਚ ਨੂੰ ਮਨਾਏ ਗਏ। ਇਸ ਮੌਕੇ ‘ਤੇ ਵਿਦਵਾਨਾਂ ਵਲੋ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ, ਬੀਬੀਆਂ ਵਲੋਂ ਵੁਮੈਨ ਡੇਅ ਦੀ ਖੁਸ਼ੀ ਵਿਚ ਪੰਜਾਬੀ ਗੀਤ, ਬੋਲੀਆਂ ਅਤੇ ਟੱਪੇ ਗਏ ਗਏ, ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਆ। ਕਲੱਬ ਦੇ ਸਕੱਤਰ ਸਰਦਾਰ ਧਰਮਪਾਲ ਸਿੰਘ ਸ਼ੇਰਗਿਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਾਲ ਨਿਭਾਈ। ਕਲੱਬ ਵਲੋਂ ਆਏ ਹੋਏ ਸਾਰੇ ઠਮੈਂਬਰਾਂ ਲਈ ਕੇਕ, ਚਾਹ ਅਤੇ ਸਨੈਕਸ ਦਾ ਵਧੀਆ ਬੰਦੋਬਸਤ ਕੀਤਾ ਗਿਆ ਸੀ। ਅੰਤ ਵਿਚ ਕਲੱਬ ਦੇ ਪ੍ਰਧਾਨ ਸਰਦਾਰ ਬਖਸ਼ੀਸ਼ ਸਿਂਘ ਗਿੱਲ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੀ ਜਾਣਕਾਰੀ ਕਲੱਬ ਦੀ ਲੇਡੀਜ਼ ਵਿੰਗ ਦੀ ਉਪ ਪ੍ਰਧਾਨ ਬੀਬੀ ਚਰਨਜੀਤ ਕੌਰ ਢਿੱਲੋਂ ਵਲੋਂ ਦਿੱਤੀ ਗਈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …