Breaking News
Home / ਕੈਨੇਡਾ / ‘ਨਾ ਵੰਝਲੀ ਨਾ ਤਿਤਲੀ’ ਅਤੇ ‘ਇਹ ਪੰਜਾਬ ਵੀ ਮੇਰਾ ਹੈ’ ਪੁਸਤਕਾਂ ਲੋਕ ਅਰਪਣ ਹੋਈਆਂ

‘ਨਾ ਵੰਝਲੀ ਨਾ ਤਿਤਲੀ’ ਅਤੇ ‘ਇਹ ਪੰਜਾਬ ਵੀ ਮੇਰਾ ਹੈ’ ਪੁਸਤਕਾਂ ਲੋਕ ਅਰਪਣ ਹੋਈਆਂ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਦਿਲਬਾਗ ਸਿੰਘ ਚਾਵਲਾ ਅਤੇ ਸਾਹਿਤਕ/ਸਮਾਜਿਕ ਸੰਸਥਾ ‘ਅਸੀਸ ਮੰਚ’ ਦੀ ਸੰਚਾਲਕਾ ਪਰਮਜੀਤ ਕੌਰ ਦਿਓਲ/ਤੀਰਥ ਸਿੰਘ ਦਿਓਲ ਵੱਲੋਂ ਸਾਂਝੇ ਤੌਰ ‘ਤੇ ਇੱਕ ਸਾਹਿਤਕ ਸਮਾਗਮ ਬਰੈਂਪਟਨ ਦੇ ਸਵੀਟ ਮਾਸਟਰ ਰੈਸਟਰੋਰੈਂਟ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬ (ਭਾਰਤ) ਤੋਂ ਪੱਤਰਕਾਰ ਅਤੇ ਲੇਖਿਕਾ ਅਮਨ ਹਾਂਸ ਦੀਆਂ ਪੁਸਤਕਾਂ ‘ਇਹ ਪੰਜਾਬ ਵੀ ਮੇਰਾ ਹੈ’ (ਵਾਰਤਕ) ਅਤੇ ਕਾਵਿ ਸੰਗ੍ਰਿਹ ‘ਨਾ ਵੰਝਲੀ ਨਾ ਤਿਤਲੀ’ ਲੋਕ ਅਰਪਣ ਕੀਤੀਆਂ ਗਈਆਂ ਅਤੇ ਕਵੀ ਦਰਬਾਰ ਵੀ ਹੋਇਆ ਜਿੱਥੇ ਕਵੀਆਂ ਵੱਲੋਂ ਆਪੋ-ਆਪਣੀਆਂ ਰਚਨਾਵਾਂ ਦਾ ਅਦਾਨ/ਪ੍ਰਦਾਨ ਵੀ ਕੀਤਾ। ਅਮਨ ਹਾਂਸ ਨੇ ਹਾਜ਼ਰੀਨ ਦੇ ਰੂਬਰੂ ਹੋ ਕੇ ਸਵਾਲਾਂ ਦੇ ਜਵਾਬ ਵੀ ਦਿੱਤੇ। ਜਿੱਥੇ ਬੁਲਾਰਿਆਂ ਨੇ ਜਦੋਂ ਅਮਨ ਹਾਂਸ ਦੀ ਨਿਡਰਤਾ ਬਾਰੇ ਗੱਲ ਕਰਦਿਆਂ ਦੱਸਿਆਂ ਕਿ ਪੰਜਾਬ ਦੀ ਇਸ ਧੀ ਨੇ ਪੰਜਾਬ ਵਿੱਚ ਨਸ਼ਿਆਂ (ਚਿੱਟੇ) ਦੇ ਸੋਦਾਗਰਾਂ ਨੂੰ ਵੰਗਾਰਿਆ ਅਤੇ ਨਸ਼ਿਆਂ ਦੇ ਸੋਦਾਗਰਾਂ ਨੇ ਇਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤਾਂ ਅਮਨ ਹਾਂਸ ਖੁਦ ਇਹ ਦੱਸਦਿਆਂ ਰੋ ਪਈ, ਵਗਦੇ ਹੰਝੂਆਂ ਅਤੇ ਸਿਸਕੀਆਂ ਲੈਂਦਿਆਂ ਉਸਨੇ ਦੱਸਿਆ ਕਿ ਉਸ ਨੂੰ ਲਾਲਚ ਅਤੇ ਧਮਕੀਆਂ ਮਿਲਦੀਆਂ ਰਹੀਆਂ ਪਰ ਉਸਨੇ ਕਦੇ ਪ੍ਰਵਾਹ ਨਹੀ ਕੀਤੀ। ਸੱਚ ਬੋਲਣ ਦੀ ਸਜ਼ਾ ਸੂਲੀ ਅਤੇ ਸੂਲਾਂ ਉੱਤੇ ਹੀ ਤੁਰਨਾਂ ਹੁੰਦਾ ਹੈ ਉਹ ਮੈਂ ਤੁਰੀ ਹਾਂ! ਅਤੇ ਤੁਰਦੀ ਰਹਾਂਗੀ।
ਇਸ ਮੌਕੇ ਦਿਲਬਾਗ ਚਾਵਲਾ ਜੋ ਕਿ ਖੁਦ ਜੁਅਰਤ ਨਾਲ ਬੋਲਣ ਅਤੇ ਖਰੀਆਂ-ਖਰੀਆਂ ਸੁਣਾਉਣ ਲਈ ਜਾਣੇ ਜਾਂਦੇ ਹਨ ਅਤੇ ਕਵਿਤਰੀ ਪਰਮਜੀਤ ਕੌਰ ਦਿਓਲ ਨੇ ਸਾਂਝੇ ਤੌਰ ‘ਤੇ ਅਮਨ ਹਾਂਸ ਦੀ ਸ਼ਲਾਘਾ ਕਰਦਿਆਂ ਕਿਹਾ ਹੈ। ਉਹਨਾਂ ਨੂੰ ਪੰਜਾਬ ਦੀ ਇਸ ਧੀ ‘ਤੇ ਮਾਣ ਹੈ ਅਤੇ ਉਹ ਅਜਿਹੀਆਂ ਦਲੇਰ ਕੁੜੀਆਂ ਦੀ ਹੌਸਲਾ ਅਫਜਾਈ ਲਈ ਯਤਨ ਕਰਦੇ ਰਹਿਣਗੇ। ਇਸ ਮੌਕੇ ਅਮਨ ਹਾਂਸ ਨੂੰ ਫੁਲਕਾਰੀ ਦੇ ਕੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਅੰਜੂ ਸਿੱਕਾ, ਸਤਪਾਲ ਸਿੰਘ ਜੌਹਲ, ਭੁਪਿੰਦਰ ਦੂਲੇ, ਨਿਊ ਟੈਕ ਟਰੱਕ ਰਿਪੇਅਰ ਇੰਕ. ਦੇ ਤੀਰਥ ਦਿਓਲ, ਜਗਰੂਪ ਮਹਿਣਾ, ਨੀਟਾ ਬਲਵਿੰਦਰ, ਕੁਲਜੀਤ ਸਿੰਘ ਮਾਨ, ਅਜੈਬ ਸਿੰਘ ਟੱਲੇਵਾਲੀਆ, ਸੁਰਜੀਤ ਕੌਰ, ਰਸ਼ਪਾਲ ਗਿੱਲ, ਡਾ.ਸਲਮਨ ਨਾਜ਼, ਮਲੂਕ ਸਿੰਘ ਕਾਹਲੋਂ, ਕਰਮਜੀਤ ਗਿੱਲ, ਗੁਰਦੀਸ਼ ਮਾਂਗਟ, ਗੁਰਮੁੱਖ ਸਿੰਘ ਬਾਠ, ਜਗਬੀਰ ਸਿੰਘ ਮਾਂਗਟ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਹਾਂਸ ਕਲਾ ਪਿੰਡ ਨਾਲ ਸਬੰਧਤ ਇੱਥੇ ਵੱਸਦੇ ਕਈ ਪਰਿਵਾਰ ਵੀ ਮੌਜੂਦ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …