ਬਰੈਂਪਟਨ/ ਬਿਊਰੋ ਨਿਊਜ਼
ਫ਼ੈਡਰਲ ਲਿਬਰਲ ਇਲੈਕਟ੍ਰਾਰੋਲ ਡਿਸਟ੍ਰਿਕ ਐਸੋਸੀਏਸ਼ਨ ਫ਼ਾਰ ਬਰੈਂਪਟਨ ਨਾਰਥ ਬੀਤੇ ਦਿਨੀਂ ਕਰਵਾਈ ਗਈ ਅਤੇ ਨਵੀਂ ਰਾਈਡਿੰਗ ਐਸੋਸੀਏਸ਼ਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੀ ਨਵੀਂ ਐਗਜ਼ੀਕਿਊਟਿਵ ਦਾ ਵੀ ਐਲਾਨ ਕੀਤਾ ਗਿਆ ਅਤੇ ਪੁਨੀਤ ਔਜਲਾ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਬਰੈਂਪਟਨ ਨਾਰਥ ਕਮਿਊਨਿਟੀ ਤੋਂ 25 ਸਰਗਰਮ ਨੇਤਾਵਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ। ਬਰੈਂਪਟਨ ਨਾਰਥ ਰਾਈਡਿੰਗ ਐਸੋਸੀਏਸ਼ਨ ਨੂੰ ਇਕ ਇਲੈਕਟ੍ਰਾਲ ਡਿਸਟ੍ਰਿਕਟ ਐਸੋਸੀਏਸ਼ਨ ਵਜੋਂ ਲਿਬਰਲ ਪਾਰਟੀ ਆਫ਼ ਕੈਨੇਡਾ ਦੇ ਨਵੇਂ ਸਥਾਨਕ ਚੈਪਟਰ ਵਜੋਂ ਸਥਾਪਿਤ ਕੀਤਾ ਗਿਆ। ਐਸੋਸੀਏਸ਼ਨ ਨੇ ਇਸ ਮੌਕੇ ‘ਤੇ ਸਥਾਨਕ ਮੈਂਬਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੂੰ ਨਵੇਂ ਮੈਂਬਰ ਬਣਾਉਣ, ਫ਼ੰਡ ਇਕੱਤਰ ਕਰਨ ਅਤੇ ਲਿਬਰਲ ਪਾਰਟੀ ਦੀ ਕਮਿਊਨਿਟੀ ਪ੍ਰੈਜੈਂਸ ਵਧਾਉਣ ਲਈ ਕੰਮ ਪ੍ਰਦਾਨ ਕੀਤੇ।
ਪੁਨੀਤ ਔਜਲਾ ਨੇ ਕਿਹਾ ਕਿ ਉਹ ਬਰੈਂਪਟਨ ਨਾਰਥ ਵਿਚ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ ਅਤੇ ਮੈਂ ਇਸ ਨੂੰ ਲੈ ਕੇ ਕਾਫ਼ੀ ਆਸਵੰਦ ਹਾਂ। ਇਸ ਮੌਕੇ ‘ਤੇ ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਪੁਨੀਤ ਔਜਲਾ ਨੂੰ ਇਸ ਦੇ ਨਵੇਂ ਪ੍ਰਧਾਨ ਵਜੋਂ ਸਵਾਗਤ ਆਖਿਆ।
ਸਹੋਤਾ ਨੇ ਕਿਹਾ ਕਿ ਬੀਤੀਆਂ ਚੋਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਵੰਨ-ਸੁਵੰਨਤਾ ਸਾਡੀ ਮਜਬੂਤੀ ਹੈ ਅਤੇ ਮੈਨੂੰ ਮਾਣ ਹੈ ਕਿ ਲੋਕਲ ਰਾਈਡਿੰਗ ਐਸੋਸੀਏਸ਼ਨ ਇਸ ਦਾ ਸਪੱਸ਼ਟ ਉਦਾਹਰਨઠ ਹੈ। ਮੈਂ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਉਤਸੁਕ ਹਾਂ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …