Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੀ ਜ਼ਮੀਰ ਅਜੇ ਜਾਗਦੀ…

ਪੰਜਾਬ ਦੀ ਜ਼ਮੀਰ ਅਜੇ ਜਾਗਦੀ…

ਗਲਤਨੀਤੀਆਂ ਤੇ ਕਸ਼ਮੀਰੀ ਧੀਆਂ ਨੂੰਲੈ ਕੇ ਗਲਤਨੀਅਤਵਾਲਿਆਂ ਖਿਲਾਫ਼ਡਟ ਗਿਆ ਸਿੱਖਭਾਈਚਾਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਨੂੰ ਲੈ ਕੇ ਲੋਕਾਂ ਦੀ ਰਾਏ ਵੱਖੋ-ਵੱਖ ਹੋ ਸਕਦੀ ਹੈ ਪਰ ਸਮੁੱਚੇ ਪੰਜਾਬ ਦੀ ਰਾਏ ਇਹੋ ਨਜ਼ਰ ਆ ਰਹੀ ਹੈ ਕਿ ਉਹ ਜੰਮੂ-ਕਸ਼ਮੀਰ ਤੋਂ ਸੂਬੇ ਦਾ ਅਧਿਕਾਰ ਖੋਹਣ ਕਾਰਨ ਜਿੱਥੇ ਕੇਂਦਰ ਤੋਂ ਨਾਰਾਜ਼ ਹਨ, ਉਥੇ ਜੰਮੂ-ਕਸ਼ਮੀਰ ਅੱਡ ਅਤੇ ਕਾਰਗਿਲ-ਲੱਦਾਖ ਨੂੰ ਅੱਡ ਕਰਨ ਵਾਲੀ ਮੋਦੀ ਸਰਕਾਰ ਦੀ ਨੀਤੀ ਦੇ ਵੀ ਵਿਰੁੱਧ ਖੜ੍ਹੇ ਹਨ। ਇਹੋ ਨਹੀਂ ਸਮੁੱਚੇ ਪੰਜਾਬੀ ਭਾਈਚਾਰੇ ਨੇ ਕਸ਼ਮੀਰੀ ਧੀਆਂ ਨੂੰ ਲੈ ਕੇ ਸ਼ੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਬਕਵਾਸ ਦਾ ਵੀ ਮੂੰਹ ਤੋੜਵਾਂ ਜਵਾਬ ਦਿੰਦਿਆਂ ਕਸ਼ਮੀਰੀ ਬੱਚਿਆਂ ਦੀ ਰਾਖੀ ਲਈ ਸਿੱਖ ਭਾਈਚਾਰਾ ਡਟ ਕੇ ਖਲੋਅ ਗਿਆ ਹੈ। ਅਜਿਹਾ ਸ਼ਾਇਦ ਪਹਿਲੀ ਵਾਰ ਹੋਵੇ ਕਿ ਸਿਆਸਤਦਾਨ ਕੁੱਝ ਕਹਿਣ ਤੋਂ, ਕੁਝ ਕਰਨ ਤੋਂ, ਕੁਝ ਬੋਲਣ ਤੋਂ ਝਿਜਕ ਰਹੇ ਹੋਣ ਪਰ ਪੰਜਾਬ ਦਾ ਸਮੁੱਚਾ ਅਵਾਮ ਕਸ਼ਮੀਰੀ ਵਿਦਿਆਰਥੀਆਂ ਲਈ, ਕਸ਼ਮੀਰ ਦੇ ਵਾਸੀਆਂ ਲਈ, ਖਾਸ ਕਰਕੇ ਉਥੋਂ ਦੀਆਂ ਧੀਆਂ ਲਈ ਇਕਸੁਰ ਵਿਚ ਜਿੱਥੇ ਅਵਾਜ਼ ਬੁਲੰਦ ਕਰ ਰਿਹਾ ਹੈ, ਉਥੇ ਸਹਾਇਤਾ ਲਈ ਵੀ ਡਟਿਆ ਹੈ। ਅਵਾਮ ਦੀ ਅਵਾਜ਼ ਨੂੰ ਸੁਣ ਕੇ ਮਜਬੂਰ ਜਥੇਦਾਰਾਂ ਨੂੰ ਵੀ ਬੋਲਣਾ ਤੇ ਮੁੱਖ ਮੰਤਰੀ ਨੂੰ ਵੀ ਕਸ਼ਮੀਰੀ ਜਵਾਕ ਸੱਦਣੇ ਪਏ ਪਰ ਅਕਾਲੀ ਦਲ ਤੇ ਆਪ ਇਸ ਮਸਲੇ ‘ਤੇ ਅਜੇ ਵੀ ਚੁੱਪ ਹੈ। ਬਸ ਚੰਗੀ ਖ਼ਬਰ ਇਹੋ ਹੈ ਕਿ ਪੰਜਾਬ ਦੀ ਜ਼ਮੀਰ ਅਜੇ ਜਾਗਦੀ ਹੈ।
ਖੱਟਰ ਵੀ ਲੈਣ ਲੱਗੇ ਵਿਆਹ ਦੇ ਸੁਪਨੇ!
ਨਵੀਂ ਦਿੱਲੀ : ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਲੈ ਕੇ ਜਸ਼ਨ ‘ਚ ਡੁੱਬੀ ਭਾਜਪਾ ਦੇ ਆਗੂਆਂ ਦੇ ਬਿਆਨ ਵੀ ਵਿਵਾਦਾਂ ਦਾ ਕਾਰਨ ਬਣਦੇ ਜਾ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇਹ ਟਿੱਪਣੀ ਕਿ ਹੁਣ ਹਰਿਆਣਾ ਦੇ ਮੁੰਡੇ ਕਸ਼ਮੀਰ ਤੋਂ ਬਹੂ ਲਿਆਇਆ ਕਰਨਗੇ, ਵੱਡਾ ਵਿਵਾਦ ਛੇੜ ਗਈ। ਸ਼ੋਸ਼ਲ ਮੀਡੀਆ ‘ਤੇ ਜਿੱਥੇ ਖੱਟਰ ‘ਤੇ ਕਈ ਟਿੱਪਣੀਆਂ ਹੋਈਆਂ ਜਿਨ੍ਹਾਂ ‘ਚ ਇਹ ਵੀ ਆਖਿਆ ਕਿ ਉਹ ਆਪਣੇ ਵਿਆਹ ਦੇ ਵੀ ਸੁਪਨੇ ਲੈ ਰਹੇ ਹਨ। ਉਥੇ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਮੀਡੀਆ ਨੇ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਜੋ 70 ਸਾਲਾਂ ‘ਚ ਨਹੀਂ ਹੋਇਆ ਉਹ ਅਸੀਂ 70 ਦਿਨਾਂ ਦੇ ਅੰਦਰ ਕੀਤਾ : ਮੋਦੀ
ਨਵੀਂ ਦਿੱਲੀ : 73ਵੇਂ ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ 92 ਮਿੰਟ ਦੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਅਤੇ 35 ਏ ਨੂੰ ਹਟਾਉਣ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਆਖਿਆ ਕਿ ਅਸੀਂ ਸਮੱਸਿਆਵਾਂ ਨੂੰ ਨਾ ਟਾਲਦੇ ਹਾਂ, ਨਾ ਪਾਲਦੇ ਹਾਂ। ਜੋ ਕੰਮ 70 ਵਰ੍ਹਿਆਂ ‘ਚ ਨਹੀਂ ਹੋ ਸਕਿਆ ਉਹ ਸਾਡੀ ਨਵੀਂ ਸਰਕਾਰ ਬਣਨ ਦੇ 70 ਦਿਨਾਂ ਦੇ ਅੰਦਰ-ਅੰਦਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਵਧਦੀ ਜਨਸੰਖਿਆ, ਪਲਾਸਟਿਕ ਤੇ ਪਾਣੀ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਇਆ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …