23.3 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਪੰਜਾਬੀ ਨੌਜਵਾਨ ਨੇ ਸ਼ੁਰੂ ਕੀਤੀ ਕੈਨੇਡਾ ਦੀ ਸਾਈਕਲ ਯਾਤਰਾ

ਪੰਜਾਬੀ ਨੌਜਵਾਨ ਨੇ ਸ਼ੁਰੂ ਕੀਤੀ ਕੈਨੇਡਾ ਦੀ ਸਾਈਕਲ ਯਾਤਰਾ

ਸਾਈਕਲ ‘ਤੇ ਪੂਰਾ ਕਰੇਗਾ 7,640 ਕਿਲੋਮੀਟਰ ਦਾ ਸਫ਼ਰ
ਬ੍ਰਿਟਿਸ਼ ਕੋਲੰਬੀਆ : ਪੰਜਾਬੀ ਮੂਲ ਦੇ ਆਕਾਸ਼ਦੀਪ ਸਿੰਘ ਸਿੱਧੂ ਵੱਲੋਂ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰਕੇ ਪੂਰੇ ਕੈਨੇਡਾ ਦੀ ਯਾਤਰਾ ਕਰਨ ਦਾ ਅਹਿਦ ਲਿਆ ਗਿਆ ਹੈ। ਹੁਣ ਤੱਕ ਉਸ ਨੇ 3 ਸੂਬੇ ਪਾਰ ਕਰਕੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਪਹੁੰਚ ਕੇ ਆਉਂਦੇ 2 ਮਹੀਨਿਆਂ ਤੱਕ ਸਾਈਕਲ ਰਾਹੀਂ ਕੈਨੇਡਾ ਘੁੰਮਣ ਦਾ ਟੀਚਾ ਮਿੱਥਿਆ ਹੈ।
ਕੈਨੇਡਾ ਦੀ ਸਾਈਕਲ ਯਾਤਰਾ ਕਰੀਬ 7640 ਕਿੱਲੋਮੀਟਰ ਹੈ। ਸਰੀ ਸ਼ਹਿਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ 11 ਜੂਨ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਸ ਨੇ ਵਿਕਟੋਰੀਆ ਦੇ ਜ਼ੀਰੋ ਮਾਈਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਉਸ ਦੀ ਯਾਤਰਾ ਨਿਊਫੰਡਲੈਂਡ ਦੇ ਸੇਂਟ ਜੌਹਨ ਜਾ ਕੇ ਖ਼ਤਮ ਹੋਣੀ ਹੈ।
ਆਕਾਸ਼ਦੀਪ ਮੁਤਾਬਕ ਉਸ ਨੂੰ ਪੰਜਾਬੀਆਂ ਸਮੇਤ ਹੋਰ ਕੈਨੇਡੀਅਨਾਂ ਤੋਂ ਵੀ ਭਰਪੂਰ ਹੁੰਗਾਰਾ ਅਤੇ ਉਤਸ਼ਾਹ ਮਿਲ ਰਿਹਾ ਹੈ। ਉਸਨੇ ਕਿਹਾ ਕਿ ਉਹ ਰਸਤੇ ਵਿੱਚ ਕੈਂਪਗ੍ਰਾਊਂਡਜ਼ ਵਿੱਚ ਰਹਿੰਦਾ ਹੈ ਪਰ ਕਿਸੇ ਸ਼ਹਿਰ ਵਿੱਚ ਕੋਈ ਜਾਣ ਪਛਾਣ ਦਾ ਵਿਅਕਤੀ ਹੋਣ ‘ਤੇ ਉਸ ਕੋਲ ਚਲਾ ਜਾਂਦਾ ਹੈ।

RELATED ARTICLES
POPULAR POSTS