Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਰਹਿ ਰਹੇ ਇਕ ਲੱਖ ਅਸਥਾਈ ਯੂਕਰੇਨੀਅਨਾਂ ਦੀ ਪਰਮਿਟ ਸਮਾਂ ਸੀਮਾ ਖ਼ਤਮ ਹੋਣ ਕੰਢੇ

ਕੈਨੇਡਾ ‘ਚ ਰਹਿ ਰਹੇ ਇਕ ਲੱਖ ਅਸਥਾਈ ਯੂਕਰੇਨੀਅਨਾਂ ਦੀ ਪਰਮਿਟ ਸਮਾਂ ਸੀਮਾ ਖ਼ਤਮ ਹੋਣ ਕੰਢੇ

ਓਟਵਾ/ਬਿਊਰੋ ਨਿਊਜ਼ : ਯੂਕਰੇਨ ਵਿੱਚ ਲੜਾਈ ਜਾਰੀ ਹੈ, ਅਜਿਹੇ ਵਿੱਚ ਕੈਨੇਡਾ ਵਿੱਚ ਅਸਥਾਈ ਨਿਵਾਸੀ ਦਸਤਾਵੇਜਾਂ ਦੇ ਨਾਲ ਰਹਿ ਰਹੇ ਇਕ ਲੱਖ ਤੋਂ ਵੱਧ ਯੂਕਰੇਨ ਦੇ ਨਾਗਰਿਕਾਂ ਦੀ ਸਮਾਂ-ਸੀਮਾ ਖ਼ਤਮ ਹੋਣ ਵਾਲੀ ਹੈ। ਰੂਸ ਵੱਲੋਂ ਫਰਵਰੀ, 2022 ਵਿੱਚ ਵੱਡੇ ਪੈਮਾਨੇ ‘ਤੇ ਹਮਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਈ ਲੋਕ ਯੁੱਧਗ੍ਰਸਤ ਦੇਸ਼ ਤੋਂ ਭੱਜ ਗਏ ਸਨ। ਯੂਕਰੇਨੀਅਨ ਨਾਗਰਿਕ ਮੈਰੀਨਾ ਸ਼ਮ ਨੂੰ ਹੁਣ ਵੀ ਤਿੰਨ ਸਾਲ ਪਹਿਲਾਂ ਆਪਣੇ ਦੇਸ਼ ਯੂਕਰੇਨ ਤੋਂ ਆਉਣ ਦੀ ਦਰਦਨਾਕ ਕਹਾਣੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਸਾਲ ਬਹੁਤ ਚੁਣੌਤੀ ਭਰਪੂਰ ਸੀ ਕਿਉਂਕਿ ਸ਼ੁਰੂਆਤ ਵਿੱਚ ਭਾਵਨਾਵਾਂ ਪ੍ਰਬਲ ਸਨ। ਉਹ ਸਮਝ ਨਹੀਂ ਪਾ ਰਹੀ ਸੀ ਕਿ ਉਹ ਇੱਥੇ ਕਿੰਨੇ ਸਮੇਂ ਤੱਕ ਰਹੇਗੀ ? ਉਹ ਜਲਦੀ ਤੋਂ ਜਲਦੀ ਘਰ ਜਾਣਾ ਚਾਹੁੰਦੀ ਸੀ। ਯੂਕਰੇਨ-ਰੂਸ ਸੰਘਰਸ਼ ਦੇ ਚਲਦੇ ਕੈਨੇਡਾ ਵਿੱਚ ਲਗਭਗ 3 ਲੱਖ ਯੂਕਰੇਨਿਅਨ ਨਾਗਰਿਕਾਂ ਨੂੰ ਰਹਿਣ ਅਤੇ ਕੰਮ ਕਰਨ ਲਈ ਤਿੰਨ ਸਾਲ ਦਾ ਵੀਜ਼ਾ ਦਿੱਤਾ ਗਿਆ ਸੀ, ਜਿਸ ਨੂੰ ਕੈਨੇਡਾ-ਯੂਕਰੇਨ ਆਪਾਤਕਾਲੀਨ ਯਾਤਰਾ ਪ੍ਰੋਗਰਾਮ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਪਿਛਲੇ ਹਫ਼ਤੇ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਯੂਕਰੇਨੀਅਨ ਕੰਮ ਅਤੇ ਪੜ੍ਹਾਈ ਪਰਮਿਟ ਲਈ ਨਵੀਨੀਕਰਣ ਆਵੇਦਨ ਦੀ ਸਮਾਂ ਸੀਮਾ ਨੂੰ ਇੱਕ ਸਾਲ ਵਧਾਕੇ 31 ਮਾਰਚ, 2026 ਕਰ ਰਹੀ ਹੈ।

 

 

Check Also

ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸਿਕੋ ‘ਤੇ ਟੈਰਿਫ ਇਕ ਮਹੀਨੇ ਲਈ ਰੋਕਿਆ

ਦੋ ਦਿਨ ਪਹਿਲਾਂ ਹੀ ਲਗਾਇਆ ਗਿਆ ਸੀ 25 ਫੀਸਦੀ ਟੈਰਿਫ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ …