ਕੈਨੇਡਾ ਕੋਲ ਹੁਣ ਮੈਡੀਕਲ ਸਮਾਨ ਦੀ ਵਾਧੂ ਸਪਲਾਈ ਉਪਲਬਧ ਹੈ
ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡਾ ਦੀ ਪਬਲਿਕ ਸਰਵਿਸਿਜ ਅਤੇ ਖਰੀਦੋ-ਫਰੋਖ਼ਤ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਇਸ ਸਮੇਂ ਕਰੋਨਾ ਵਾਇਰਸ ਨਾਲ ਲੜਣ ਲਈ ਲੋੜੀਂਦੀ ਮੈਡੀਕਲ ਸਪਲਾਈ ਦਾ ਪੂਰਾ ਬੰਦੋਬਸਤ ਹੈ ਅਤੇ ਇਸ ਨੂੰ ਵੱਖ-ਵੱਖ ਸੂਬਿਆਂ ਤੱਕ ਤੁਰੰਤ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਲੰਘੇ ਵੀਰਵਾਰ ਨੂੰ ਰੇਡੀਓ ‘ਪਰਵਾਸੀ’ ‘ਤੇ ਰਜਿੰਦਰ ਸੈਣੀ ਹੋਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਚੀਨ ਸਮੇਤ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਮਿਲੀਅਨ ਦੀ ਗਿਣਤੀ ਵਿੱਚ ਮਾਸਕ, ਵੈਂਟੀਲੇਟਰ ਸਮੇਤ ਕਈ ਤਰ੍ਹਾਂ ਦਾ ਸਾਮਾਨ ਲਗਾਤਾਰ ਮੰਗਵਾਇਆ ਜਾ ਰਿਹਾ ਹੈ।
ਉਨ੍ਹਾਂ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਕਿ ਇਸ ਸਮਾਨ ਨੂੰ ਮੰਗਵਾਉਣ ਲਈ ਜਿੱਥੇ ઑਕਾਰਗੋ ਜੈੱਟ਼ ਏਅਰਲਾਈਨਜ਼ ਦਾ ਵੱਡਾ ਰੋਲ ਹੈ, ਜਿਸ ਦੇ ਮਾਲਕ ਅਜੇ ਵਿਰਮਾਨੀ ਭਾਰਤੀ ਮੂਲ ਦੇ ਬਿਜ਼ਨਸਮੈਨ ਹਨ, ਉੱਥੇ ਉੱਘੇ ਗਾਇਕ ਅਤੇ ਪਾਇਲਟ ਗੁਰਸੇਵਕ ਮਾਨ ਵਰਗੇ ਕਈ ਲੋਕ ਬਤੌਰ ਪਾਇਲਟ ਅਤੇ ਕਈ ਹੋਰ ਤਰੀਕੇ ਨਾਲ ਸਮਾਨ ਕੈਨੇਡਾ ਵਿੱਚ ਲਿਆਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨਾਲ ਹੀ ਭਾਰਤੀ ਮੂਲ ਦੇ ਡਾਕਟਰਾਂ, ਨਰਸਾਂ ਅਤੇ ਹੋਰ ਫਰੰਟ ਲਾਈਨ ਮੈਡੀਕਲ ਸਟਾਫ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਵਰਨਣਯੋਗ ਹੈ ਕਿ ਅਨੀਤਾ ਆਨੰਦ ਦਾ ਜਨਮ ਨੋਵਾ-ਸਕੋਸ਼ੀਆ ਵਿੱਚ ਇਕ ਤਮਿਲ ਪਿਤਾ ਅਤੇ ਪੰਜਾਬਣ ਮਾਂ ਦੀ ਕੁੱਖ ਤੋਂ ਹੋਇਆ ਸੀ। ਉਹ ਪੇਸ਼ੇ ਵਜੋਂ ਇਕ ਕਾਮਯਾਬ ਵਕੀਲ ਅਤੇ ਯੂਨੀਵਰਸਿਟੀ ਪ੍ਰੋਫੈਸਰ ਸਨ। ਪ੍ਰੰਤੂ ਪਿਛਲੇ ਸਾਲ ਅਕਤੂਬਰ ਮਹੀਨੇ ਦੀਆਂ ਫੈਡਰਲ ਚੋਣਾਂ ਵਿੱਚ ਓਕਵਿੱਲ ਤੋਂ ਐਮ ਪੀ ਚੁਣੇ ਜਾਣ ਤੋਂ ਬਾਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਪਬਲਿਕ ਸਰਵਸਿਜ ਅਤੇ ਖਰੀਦੋ-ਫਰੋਖ਼ਤ ਦਾ ਮੰਤਰੀ ਨਿਯੁਕਤ ਕੀਤਾ ਸੀ।
ਰਾਹਤ ਵਾਲੀ ਖ਼ਬਰ : ਓਨਟਾਰੀਓ ‘ਚ ਕਰੋਨਾ ਪੀੜਤਾਂ ਦੇ ਮਾਮਲੇ ਘਟਣੇ ਸ਼ੁਰੂ
ਟੋਰਾਂਟੋ : ਓਨਟਾਰੀਓ ‘ਚ ਵੀਰਵਾਰ ਨੂੰ ਕਰੋਨਾ ਵਾਇਰਸ ਦੇ 258 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਬੁੱਧਵਾਰ ਨੂੰ ਸਾਹਮਣੇ ਆਏ 328 ਮਾਮਲਿਆਂ ਦੇ ਮੁਕਾਬਲੇ ਘੱਟ ਹੋ ਗਿਆ ਹੈ। ਇਸ ਦੇ ਨਾਲ ਹੀ 33 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ 1798 ਹੋ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚੋਂ 1308 ਵਿਅਕਤੀ ਲਾਂਗ ਟਰਮ ਕੇਅਰ ‘ਚ ਸਨ। ਪਬਲਿਕ ਹੈਲਥ ਓਨਟਾਰੀਓ ਦੀ ਰਿਪੋਰਟ ਹੈ ਕਿ 814 ਮੌਤਾਂ ਲਾਂਗ ਟਰਮ ਕੇਅਰ ‘ਚ ਹੋਈਆਂ ਹਨ ਅਤੇ ਇਹ ਇਕ ਹੈਰਾਨੀ ਵਾਲਾ ਅੰਕੜਾ ਹੈ। ਓਨਟਾਰੀਓ ‘ਚ ਹੁਣ ਤੱਕ ਸਾਹਮਣੇ ਆਏ ਮਾਮਲਿਆਂ ‘ਚੋਂ 75.4 ਫੀਸਦੀ ਹੁਣ ਰਿਕਵਰ ਹੋ ਚੁੱਕੇ ਹਨ। ਹੁਣ ਤੱਕ ਕੁੱਲ 21,494 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦਰਮਿਆਨ ਓਨਟਾਰੀਓ ਦੇ ਪ੍ਰਮੁੱਖ ਡਾਕਟਰ ਚੀਫ਼ ਮੈਡੀਕਲ ਅਫ਼ਸਰ ਆਫ਼ ਹੈਲਥ ਡਾ. ਡੇਵਿਡ ਵਿਲੀਅਮ ਹੁਣ ਨਵੇਂ ਕੋਵਿਡ-19 ਟੈਸਟ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਲਈ ਤਿਆਰ ਹਨ ਕਿਉਂਕਿ ਰਾਜ ਫਿਰ ਤੋਂ ਲੌਕਡਾਊਨ ਖੋਲ੍ਹਣ ਜਾ ਰਿਹਾ ਹੈ। ਡਾ. ਡੇਵਿਡ ਵਿਲੀਅਮ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਦਾ ਟੈਸਟ ਕੀਤਾ ਜਾ ਸਕਦਾ ਹੈ। ਹੈਲਥ ਮੰਤਰੀ ਕ੍ਰਿਸਟੀ ਇਲੀਅਟ ਨੇ ਇਕ ਟਵੀਟ ‘ਚ ਕਿਹਾ ਹੈ ਕਿ ਅਜਿਹਾ ਕਰਨ ਨਾਲ ਨਵੇਂ ਮਾਮਲੇ ਦੀ ਪਹਿਚਾਣ ਕਰਨ ‘ਚ ਮਦਦ ਮਿਲੇਗੀ ਅਤੇ ਓਨਟਾਰੀਓ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਭਾਈਚਾਰੇ ‘ਚ ਕਿਸੇ ਵੀ ਬਦਲਾਅ ਦੀ ਨਿਗਰਾਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਮੰਤਰੀ ਨਵਦੀਪ ਬੈਂਸ ਨਾਲ ਮਿਲ ਕੇ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕੈਨੇਡਾ ਦੀਆਂ ਸਥਾਨਕ ਕੰਪਨੀਆਂ ਤੋਂ ਬਣਿਆ ਮੈਡੀਕਲ ਸਮਾਨ ਖਰੀਦਿਆ ਜਾਵੇ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਦੇ ਕੇ ਸਪੋਰਟ ਵੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਸਾਡੇ ਚੰਗੇ ਸੰਬੰਧ ਹਨ ਅਤੇ ਅਸੀਂ ਕਈ ਅਮਰੀਕੀ ਕੰਪਨੀਆਂ ਤੋਂ ਵੀ ਸਾਮਾਨ ਖਰੀਦ ਰਹੇ ਹਾਂ। ਅੰਤ ਵਿੱਚ ਉਨ੍ਹਾਂ ‘ਪਰਵਾਸੀ’ ਮੀਡੀਆ ਗਰੁੱਪ ਵੱਲੋਂ ਕੋਵਿਡ 19 ਦੀ ਲੜਾਈ ਵਿੱਚ ਮੀਡੀਆ ਰਾਹੀਂ ਕਮਿਊਨਿਟੀ ਦੀ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।