Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਕੈਬਨਿਟ ‘ਚ ਸਿਰਫ਼ ਚੰਨੀ ਪੋਸਟ ਗਰੈਜੂਏਟ

ਪੰਜਾਬ ਕੈਬਨਿਟ ‘ਚ ਸਿਰਫ਼ ਚੰਨੀ ਪੋਸਟ ਗਰੈਜੂਏਟ

10ਵੀਂ ਪਾਸ ਰਾਣਾ ਗੁਰਜੀਤ 169 ਕਰੋੜ ਰੁਪਏ ਨਾਲ ਸਭ ਤੋਂ ਅਮੀਰ
ਸੰਗਤ ਸਿੰਘ ਗਿਲਜ਼ੀਆਂ ਨੇ 9ਵੀਂ ਕਲਾਸ ਤੱਕ ਦੀ ਕੀਤੀ ਹੈ ਪੜ੍ਹਾਈ
ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਨਵੀਂ ਪੰਜਾਬ ਕੈਬਨਿਟ ਦਾ ਗਠਨ ਹੋਇਆ ਹੈ। ਇਸ ਵਿਚ 6 ਨਵੇਂ ਮੰਤਰੀਆਂ ਸਮੇਤ ਕੁੱਲ 18 ਮੰਤਰੀਆਂ ਨੇ ਸਹੁੰ ਚੁੱਕੀ ਸੀ। ਜਾਣਕਾਰੀ ਅਨੁਸਾਰ ਪੰਜਾਬ ਦੀ ਨਵੀਂ ਕੈਬਨਿਟ ਵਿਚ ਚਰਨਜੀਤ ਸਿੰਘ ਚੰਨੀ ਹੀ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਪੋਸਟ ਗਰੈਜੂਏਟ ਹਨ। 11 ਮੰਤਰੀ ਗਰੈਜੂਏਟ ਹਨ। ਇਸ ਤੋਂ ਇਲਾਵਾ 3 ਮੰਤਰੀ ਅਜਿਹੇ ਹਨ, ਜਿਨ੍ਹਾਂ ਨੇ 10ਵੀਂ ਤੱਕ ਸਿੱਖਿਆ ਹਾਸਲ ਕੀਤੀ ਹੋਈ ਹੈ। ਸੰਗਤ ਸਿੰਘ ਗਿਲਜ਼ੀਆਂ ਸਭ ਤੋਂ ਘੱਟ 9ਵੀਂ ਤੱਕ ਪੜ੍ਹੇ ਹੋਏ ਹਨ। ਚਰਨਜੀਤ ਸਿੰਘ ਚੰਨੀ ਨੇ ਐਮਬੀਏ ਦੀ ਸਿੱਖਿਆ ਪੰਜਾਬ ਟੈਕਨੀਕਲ ਯੂਨੀਵਰਸਿਟੀ (ਜਲੰਧਰ) ਤੋਂ ਅਤੇ ਐਲਐਲਬੀ ਤੇ ਬੀਏ ਦੀ ਸਿੱਖਿਆ ਪੰਜਾਬ ਟੈਕਨੀਕਲ ਯੂਨੀਵਰਸਿਟੀ (ਚੰਡੀਗੜ੍ਹ) ਤੋਂ ਹਾਸਲ ਕੀਤੀ ਹੈ। ਦੂਜੇ ਪਾਸੇ, ਗੱਲ ਜਾਇਦਾਦ ਦੀ ਅਤੇ ਦੇਣਦਾਰੀਆਂ ਦੀ ਕਰੀਏ ਤਾਂ 10ਵੀਂ ਪਾਸ ਰਾਣਾ ਗੁਰਜੀਤ ਸਿੰਘ 169 ਕਰੋੜ ਰੁਪਏ ਦੀ ਸੰਪਤੀ ਨਾਲ ਸਭ ਤੋਂ ਅਮੀਰ ਮੰਤਰੀ ਹਨ। ਹਾਲਾਂਕਿ ਉਨ੍ਹਾਂ ਦੇ ਸਿਰ 81 ਕਰੋੜ ਰੁਪਏ ਦੀ ਸਭ ਤੋਂ ਜ਼ਿਆਦਾ ਦੇਣਦਾਰੀ ਵੀ ਹੈ। ਗੁਰਜੀਤ ਕੋਲ ਤਕਨੀਕੀ ਸਿੱਖਿਆ ਸਣੇ ਕੁੱਲ ਪੰਜ ਮੰਤਰਾਲੇ ਹਨ। 13 ਮੰਤਰੀਆਂ ‘ਤੇ ਕੁੱਲ 95 ਕਰੋੜ ਦੀਆਂ ਦੇਣਦਾਰੀਆਂ ਹਨ। ਧਿਆਨ ਰਹੇ ਕਿ ਰਜ਼ੀਆ ਸੁਲਤਾਨਾ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਕੈਬਨਿਟ ਦੇ 5 ਮੰਤਰੀਆਂ ਸਿਰ ਕੋਈ ਦੇਣਦਾਰੀ ਨਹੀਂ ਹੈ। ਚਰਨਜੀਤ ਸਿੰਘ ਚੰਨੀ ਕੋਲ ਜਾਇਦਾਦ 14.51 ਕਰੋੜ ਰੁਪਏ ਦੀ ਹੈ ਅਤੇ ਦੇਣਕਾਰੀ 10 ਲੱਖ ਰੁਪਏ ਅਤੇ ਉਹ ਪੋਸਟ ਗਰੈਜੂਏਟ ਹਨ। ਓਪੀ ਸੋਨੀ ਕੋਲ ਜਾਇਦਾਦ 18.28 ਕਰੋੜ ਦੀ ਰੁਪਏ ਹੈ ਅਤੇ ਦੇਣਦਾਰੀ 1 ਕਰੋੜ ਰੁਪਏ ਦੀ ਹੈ ਅਤੇ ਉਹ 12ਵੀਂ ਪਾਸ ਹਨ। ਰਾਣਾ ਗੁਰਜੀਤ ਸਿੰਘ ਕੋਲ ਜਾਇਦਾਦ 169 ਕਰੋੜ ਰੁਪਏ ਦੀ ਹੈ ਅਤੇ ਉਨ੍ਹਾਂ ਸਿਰ ਦੇਣਦਾਰੀ ਵੀ 81 ਕਰੋੜ ਰੁਪਏ ਦੀ ਹੈ। ਉਹ 10ਵੀਂ ਪਾਸ ਹਨ। ਇਸੇ ਤਰ੍ਹਾਂ ਪਰਗਟ ਸਿੰਘ ਦੀ ਜਾਇਦਾਦ 2.38 ਕਰੋੜ ਰੁਪਏ ਦੀ ਹੈ ਅਤੇ ਦੇਣਦਾਰੀ 49 ਲੱਖ ਰੁਪਏ। ਉਹ ਗਰੈਜੂਏਟ ਹਨ। ਸੁਖਬਿੰਦਰ ਸਿੰਘ ਸਰਕਾਰੀਆ ਦੀ ਜਾਇਦਾਦ 12.20 ਕਰੋੜ ਦੀ ਹੈ ਅਤੇ ਦੇਣਦਾਰੀ 1.5 ਕਰੋੜ ਤੇ ਉਹ ਗਰੈਜੂਏਟ ਹਨ। ਭਾਰਤ ਭੂਸ਼ਣ ਆਸ਼ੂ ਦੀ ਜਾਇਦਾਦ 8.17 ਕਰੋੜ ਰੁਪਏ ਅਤੇ ਦੇਣਦਾਰੀ 12 ਲੱਖ ਰੁਪਏ ਹੈ। ਉਹ ਗਰੈਜੂਏਟ ਹਨ। ਬ੍ਰਹਮ ਮਹਿੰਦਰਾ ਦੀ ਜਾਇਦਾਦ 5.14 ਕਰੋੜ ਰੁਪਏ ਦੀ ਹੈ ਅਤੇ ਉਨ੍ਹਾਂ ਦੀ ਕੋਈ ਵੀ ਦੇਣਦਾਰੀ ਨਹੀਂ ਹੈ। ਉਹ ਗਰੈਜੂਏਸ਼ਨ ਕੀਤੀ ਹੋਈ ਹੈ। ਰਜ਼ੀਆ ਸੁਲਤਾਨਾ ਦੀ ਜਾਇਦਾਦ 10.33 ਕਰੋੜ ਰੁਪਏ ਹੈ ਅਤੇ ਉਹ 1.5 ਕਰੋੜ ਰੁਪਏ ਦੇ ਦੇਣਦਾਰ ਹਨ। ਉਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਣਦੀਪ ਸਿੰਘ ਨਾਭਾ ਦੀ ਜਾਇਦਾਦ 13.74 ਕਰੋੜ ਰੁਪਏ ਹੈ ਅਤੇ ਦੇਣਕਾਰੀ ਕੋਈ ਨਹੀਂ ਹੈ। ਉਨ੍ਹਾਂ ਗਰੈਜੂਏਸ਼ਨ ਤੱਕ ਸਿੱਖਿਆ ਹਾਸਲ ਕੀਤੀ ਹੈ।
ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਜਾਇਦਾਦ 3.58 ਕਰੋੜ ਰੁਪਏ ਹੈ ਅਤੇ ਦੇਣਕਾਰੀ 65 ਲੱਖ ਰੁਪਏ ਤੇ ਉਨ੍ਹਾਂ ਗਰੈਜੂਏਸ਼ਨ ਕੀਤੀ ਹੋਈ ਹੈ। ਮਨਪ੍ਰੀਤ ਸਿੰਘ ਬਾਦਲ ਕੋਲ 40.37 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਦੇਣਦਾਰੀ 7 ਕਰੋੜ ਰੁਪਏ ਦੀ ਹੈ। ਉਹ ਗਰੈਜੂਏਟ ਹਨ। ਰਾਜ ਕੁਮਾਰ ਵੇਰਕਾ ਕੋਲ 1.57 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਉਹ ਦੇਣਦਾਰ ਨਹੀਂ ਹਨ। ਉਨ੍ਹਾਂ ਬੀਏ ਤੱਕ ਪੜ੍ਹਾਈ ਕੀਤੀ ਹੈ। ਅਰੁਣਾ ਚੌਧਰੀ ਕੋਲ 5.16 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਉਹ 4 ਲੱਖ ਰੁਪਏ ਦੇਣਦਾਰ ਹਨ। ਉਨ੍ਹਾਂ ਗਰੈਜੂਏਸ਼ਨ ਕੀਤੀ ਹੋਈ ਹੈ। ਸੰਗਤ ਸਿੰਘ ਗਿਲਜ਼ੀਆਂ ਕੋਲ 4.47 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਉਨ੍ਹਾਂ ਸਿਰ ਕੋਈ ਵੀ ਦੇਣਦਾਰੀ ਨਹੀਂ ਹੈ। ਉਨ੍ਹਾਂ 9ਵੀਂ ਤੱਕ ਪੜ੍ਹਾਈ ਕੀਤੀ ਹੈ। ਗੁਰਕੀਰਤ ਸਿੰਘ ਕੋਟਲੀ ਕੋਲ 2.17 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਦੇਣਦਾਰੀ ਕੋਈ ਨਹੀਂ। ਉਹ ਗਰੈਜੂਏਟ ਹਨ। ਤ੍ਰਿਪਤ ਰਾਜਿੰਦਰ ਸਿੰਘ ਰਾਜਵਾ ਕੋਲ 5 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਦੇਣਦਕਾਰੀ 50 ਲੱਖ ਰੁਪਏ ਹੈ। ਉਨ੍ਹਾਂ ਬੀਏ ਕੀਤੀ ਹੋਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਜਾਇਦਾਦ 6.27 ਕਰੋੜ ਰੁਪਏ ਦੀ ਹੈ ਅਤੇ ਦੇਣਕਾਰੀ 50 ਲੱਖ ਤੋਂ ਜ਼ਿਆਦਾ ਹੈ। ਉਨ੍ਹਾਂ 10ਵੀਂ ਤੱਕ ਸਿੱਖਿਆ ਹਾਸਲ ਕੀਤੀ ਹੋਈ ਹੈ। ਵਿਜੇਇੰਦਰ ਸਿੰਘ ਸਿੰਗਲਾ ਕੋਲ 17.32 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਉਨ੍ਹਾਂ ਸਿਰ 29 ਕਰੋੜ ਰੁਪਏ ਦੀ ਦੇਣਦਾਰੀ ਹੈ। ਉਨ੍ਹਾਂ ਗਰੈਜੂਏਸ਼ਨ ਕੀਤੀ ਹੋਈ ਹੈ।

 

Check Also

ਸ੍ਰੀ ਹੇਮਕੁੰਟ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਹੋਇਆ ਰਵਾਨਾ

ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲ੍ਹੇ ਜਾਣਗੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਤਰਾਖੰਡ …