Breaking News
Home / ਹਫ਼ਤਾਵਾਰੀ ਫੇਰੀ / ਨਵਜੋਤ ਸਿੱਧੂ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

ਨਵਜੋਤ ਸਿੱਧੂ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

ਪਰਗਟ ਸਿੰਘ ਤੇ ਹਰੀਸ਼ ਚੌਧਰੀ ਨੇ ਸਿੱਧੂ ਨੂੰ ਮਨਾਇਆ
ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਹੋਤਾ ਤੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੂੰ ਲਗਾਉਣ ਦੇ ਵਿਰੋਧ ‘ਚ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਦਾ ਮਾਮਲਾ ਖ਼ਤਮ ਹੋ ਗਿਆ ਹੈ। ਸਿੱਧੂ ਨੇ ਅਸਤੀਫ਼ਾ ਤਾਂ ਵਾਪਸ ਨਹੀਂ ਲਿਆ, ਪਰ ਉਹ ਸੂਬੇ ਦੀ ਕਮਾਨ ਸੰਭਾਲ ਕੇ ਰੱਖਣਗੇ। ਇਸ ਨੂੰ ਲੈ ਕੇ ਕਾਂਗਰਸ ਹਾਈਕਮਾਨ ਤੇ ਸਿੱਧੂ ਵਿਚਾਲੇ ਸਹਿਮਤੀ ਬਣ ਗਈ ਹੈ। ਸਿੱਧੂ ਦੇ ਕਰੀਬੀ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਤੇ ਪਾਰਟੀ ਦੇ ਆਬਜ਼ਰਵਰ ਹਰੀਸ਼ ਚੌਧਰੀ ਨੇ ਸਿੱਧੂ ਨੂੰ ਮਨਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਡੀਜੀਪੀ ਤੇ ਏਜੀ ਲਗਾਏ ਜਾਣ ਦੇ ਵਿਰੋਧ ‘ਚ 28 ਸਤੰਬਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਨੇ ਸਿੱਧੂ ਦੇ ਅਸਤੀਫ਼ੇ ਨੂੰ ਹੋਲਡ ‘ਤੇ ਰੱਖ ਦਿੱਤਾ ਸੀ। ਪਾਰਟੀ ਵਲੋਂ ਸਿੱਧੂ ਨੂੰ ਮਨਾਉਣ ਲਈ ਕੋਈ ਖ਼ਾਸ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਸੀ, ਪਰ ਪਰਗਟ ਸਿੰਘ ਲਗਾਤਾਰ ਇਸ ਕੋਸ਼ਿਸ਼ ‘ਚ ਲੱਗੇ ਹੋਏ ਸਨ ਕਿ ਕੋਈ ਵਿਚਲਾ ਰਸਤਾ ਕੱਢਿਆ ਜਾਵੇ ਤੇ ਸਿੱਧੂ ਹੀ ਪਾਰਟੀ ਦੀ ਕਮਾਨ ਸੰਭਾਲ ਕੇ ਰੱਖਣ। ਆਖ਼ਰ ਪਰਗਟ ਆਪਣੀ ਕੋਸ਼ਿਸ਼ ‘ਚ ਕਾਮਯਾਬ ਰਹੇ।
ਰਜ਼ੀਆ ਸੁਲਤਾਨਾ ਦਾ ਵੀ ਅਸਤੀਫਾ ਹੋਵੇਗਾ ਰੱਦ
ਸਿੱਧੂ ਦੇ ਅਸਤੀਫੇ ਦਾ ਮਾਮਲਾ ਖਤਮ ਹੋਣ ਦੇ ਨਾਲ ਹੁਣ ਰਜ਼ੀਆ ਸੁਲਤਾਨਾ ਦਾ ਅਸਤੀਫਾ ਵੀ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਸਿੱਧੂ ਦੇ ਹੱਕ ਵਿਚ ਰਜ਼ੀਆ ਸੁਲਤਾਨਾ ਨੇ ਵੀ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ‘ਤੇ ਵੀ ਸੀਐਮ ਚੰਨੀ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਰਜ਼ੀਆ ਦੇ ਕੈਬਨਿਟ ਵਿਚ ਵਾਪਸ ਆਉਣ ਦਾ ਰਸਤਾ ਵੀ ਨਿਕਲ ਆਇਆ ਹੈ।

 

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …