Breaking News
Home / ਜੀ.ਟੀ.ਏ. ਨਿਊਜ਼ / ਐਂਡਰੀਆ ਹਾਰਵੱਥ ਵੱਲੋਂ 300 ਹੋਰ ਸਕੂਲ ਬੰਦ ਹੋਣੋਂ ਬਚਾਉਣ ਲਈ ਪਟੀਸ਼ਨ ਕੀਤੀ ਗਈ ਸ਼ੁਰੂ

ਐਂਡਰੀਆ ਹਾਰਵੱਥ ਵੱਲੋਂ 300 ਹੋਰ ਸਕੂਲ ਬੰਦ ਹੋਣੋਂ ਬਚਾਉਣ ਲਈ ਪਟੀਸ਼ਨ ਕੀਤੀ ਗਈ ਸ਼ੁਰੂ

ਟੋਰਾਂਟੋ : ਲੰਘੇ ਦਿਨੀਂ ਟੋਰਾਂਟੋ ਦੀ ਪੀ੍ਰਮੀਅਰ ਕੈਥਲੀਨ ਵਿਨ੍ਹ ਵੱਲੋਂ ਦੱਸਿਆ ਗਿਆ ਕਿ 300 ਹੋਰ ਸਕੂਲ ਬੰਦ ਹੋਣ ਦੇ ਕੰਢੇ ‘ਤੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਸਕੂਲਾਂ ਨੂੰ ਬੰਦ ਹੋਣ ਤੋਂ ਬਚਾਉਣ ਲਈ ਟੋਰਾਂਟੋ ਐੱਨ.ਡੀ.ਪੀ. ਦੀ ਨੇਤਾ ਐਂਡਰੀਆ ਹਾਰਵੱਥ ਨੇ ਪਟੀਸ਼ਨ ਸ਼ੁਰੂ
ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਐਂਡਰੀਆ ਨੇ ਪ੍ਰੀਮੀਅਰ ਵਿਨ੍ਹ ਦੇ ਅੰਦਰੂਨੀ ਬਰੀਫ਼ਿੰਗ ਨੋਟਸ ਤੋਂ ਪਤਾ ਲਗਾਇਆ ਕਿ ਸਕੂਲਾਂ ਦੀ ਉਪਯੋਗਤਾ ਨੂੰ ਮਾਪਣ ਵਾਲਾ ਸਰਕਾਰੀ ਮਾਪਦੰਡ ਗ਼ਲਤ ਅਤੇ ਹਕੀਕਤ ਤੋਂ ਕਿਤੇ ਪਰੇ ਹੈ। ਇਹ ਇਨ੍ਹਾਂ ਸਕੂਲਾਂ ਵਿੱਚ ਚੱਲ ਰਹੇ ਅੰਗਰੇਜ਼ੀ ਨੂੰ ਦੂਸਰੀ ਭਾਸ਼ਾ ਦੇ ਪ੍ਰੋਗਰਾਮ ਵਜੋਂ ਪੜ੍ਹਾਉਣ ਵਾਲੇ ਪ੍ਰੋਗਰਾਮ, ਚਾਈਲਡ ਕੇਅਰ ਪ੍ਰੋਗਰਾਮ, ਬਾਲਗ ਸਿੱਖਿਆ ਪ੍ਰੋਗਰਾਮ ਅਤੇ ਅਜਿਹੇ ਹੋਰ ਕਈ ਪ੍ਰੋਗਰਾਮਾਂ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰਕੇ ਚੰਗੇ ਭਲੇ ਉਪਯੋਗੀ ਸਕੂਲਾਂ ਨੂੰ ਲੱਗਭੱਗ ਖ਼ਾਲੀ ਵਿਖਾ ਰਿਹਾ ਹੈ।
ਐਂਡਰੀਆ ਨੇ ਕਿਹਾ ਕਿ ਸਕੂਲਾਂ ਨੂੰ ਬੰਦ ਕਰਨ ਦੇ ਨਿਯਮ ਤੋੜੇ ਗਏ ਹਨ। ਜਿੰਨਾ ਚਿਰ ਇਹ ਮੁੜ ਕੇ ਦੋਬਾਰਾ ਨਹੀਂ ਬਣਾਏ ਜਾਂਦੇ, ਓਨੀ ਦੇਰ ਤੱਕ ਕੋਈ ਇੱਕ ਵੀ ਸਕੂਲ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਸਕੂਲ ਸਾਡੀ ਕਮਿਊਨਿਟੀ ਦੇ ਧੁਰੇ ਹੋਣੇ ਚਾਹੀਦੇ ਹਨ। ਜਦੋਂ ਉਹ ਚਾਈਲਡ ਕੇਅਰ ਪ੍ਰੋਗਰਾਮ ਜਾਂ ਬਾਲਗ ਸਿੱਖਿਆ ਦਾ ਪ੍ਰੋਗਰਾਮ ਚਲਾ ਰਹੇ ਹਨ ਤਾਂ ਉਹ ਕਮਿਊਨਿਟੀ ਨੂੰ ਇੱਕ ‘ਸਾਰਥਿਕ ਦੇਣ’ ਦੇ ਰਹੇ ਹਨ। ਪ੍ਰੀਮੀਅਰ ਵਿਨ੍ਹ ਸ਼ਾਇਦ ਇਸ ਨੂੰ ਜਾਣ ਬੁੱਝ ਕੇ ਨਹੀਂ ਸਮਝ ਰਹੇ। ਇਨ੍ਹਾਂ ਸੈਂਕੜੇ ਸਕੂਲਾਂ ਨੂੰ ਬੰਦ ਕਰਨਾ ਸਾਡੇ ਪਰਿਵਾਰਾਂ ਅਤੇ ਟੋਰਾਂਟੋ ਸੂਬੇ ਨੂੰ ਬੜਾ ਮਹਿੰਗਾ ਸਾਬਤ ਹੋਵੇਗਾ।
ਐਂਡਰੀਆ ਹਾਰਵੱਥ ਨੇ ਹੋਰ ਕਿਹਾ ਕਿ ਸੂਬਾਈ ਲਿਬਰਲ ਸਰਕਾਰ ਦੀਆਂ ਮਾੜੀਆਂ ਪਾਲਸੀਆਂ ਅਨੁਸਾਰ ਸਿੱਖਿਆ ਦੇ ਬੱਜਟ ਵਿੱਚ ਕੱਟ ਲਾਉਣ ਨਾਲ ਸਕੂਲ ਬੋਰਡਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਐਂਡਰੀਆ ਦੀ ਪਟੀਸ਼ਨ ਸੂਬਾ ਸਰਕਾਰ ਵੱਲੋਂ 300 ਸਕੂਲਾਂ ਨੂੰ ਬੰਦ ਕਰਨ ਵਾਲੀ ਲਿਸਟ ਵਿੱਚੋਂ ਬਾਹਰ ਕੱਢਣਾ, ਪਿਊਪਿਲ ਅਕੱਮੋਡੇਸ਼ਨ ਰੀਵਿਊ ਗਾਈਡਲਾਈਨਜ਼ ਨੂੰ ਮੁੜ ਵਿਚਾਰਨਾ ਅਤੇ ਸਕੂਲ ਉਪਯੋਗਤਾ ਫ਼ਾਰਮੂਲੇ ਨੂੰ ਮੁੜ ਤੋਂ ਸਥਾਪਿਤ ਕਰਨਾ ਸ਼ਾਮਲ ਹਨ। ਐੱਨ.ਡੀ.ਪੀ. ਨੇਤਾ ਨੇ ਪ੍ਰੀਮੀਅਰ ਵਿਨ੍ਹ ਦੀ ਸਰਕਾਰ ਕੋਲੋਂ ਫੰਡਿੰਗ ਫਾਰਮੂਲੇ ਨੂੰ ਵੀ ਮੁੜ ਵਿਚਾਰਨ ਲਈ ਕਿਹਾ ਹੈ ਜਿਸ ਦੇ ਤਹਿਤ ਸਕੂਲ ਬੋਰਡ ਸਕੂਲ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਨ੍ਹ ਦੀ ਸਰਕਾਰ ਸਮੇਂ 2011 ਤੋਂ 277 ਸਕੂਲ ਪੱਕੇ ਤੌਰ ‘ਤੇ ਬੰਦ ਹੋ ਗਏ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …