25.7 C
Toronto
Sunday, July 12, 2026
spot_img
Homeਜੀ.ਟੀ.ਏ. ਨਿਊਜ਼55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ...

55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

ਟੋਰਾਂਟੋ/ਬਿਊਰੋ ਨਿਊਜ਼ : ਇਸ ਵਾਰ ਭੌਤਿਕ ਵਿਗਿਆਨ ਲਈ ਐਲਾਨੇ ਗਏ ਇਨਾਮਾਂ ਵਿੱਚ ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੀ ਭੌਤਿਕ ਵਿਗਿਆਨ ਦੀ ਪ੍ਰੋਫੈਸਰ ਡੋਨਾ ਸਟਰਿਕਲੈਂਡ ਦੁਨੀਆ ਦੀ ਪਹਿਲੀ ਮਹਿਲਾ ਹੈ ਜਿਸ ਨੇ ਇਨ੍ਹਾਂ 55 ਸਾਲਾਂ ਵਿੱਚ ਪਹਿਲੀ ਵਾਰ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਜਿੱਤਿਆ ਹੈ। ਡੋਨਾ ਸਟਰਿਕਲੈਂਡ ਨੂੰ ਇਹ ਪੁਰਸਕਰ ਅਮਰੀਕੀ ਅਤੇ ਫਰਾਸ ਦੇ ਦੋ ਵਿਗਿਆਨੀਆਂ ਨਾਲ ਸਾਂਝੇ ਰੂਪ ਵਿੱਚ ਦਿੱਤਾ ਗਿਆ ਹੈ। ਇੱਕ ਖਬਰ ਏਜੰਸੀ ਅਨੁਸਾਰ 90 ਸਾਲਾ ਅਮਰੀਕੀ ਭੌਤਿਕ ਵਿਗਿਆਨੀ ਆਰਥਰ ਅਸ਼ਕਿਨ ਅਤੇ ਫਰਾਂਸੀਸੀ ਭੌਤਿਕ ਵਿਗਿਆਨੀ ਜੇਰਾਰਡ ਮੋਉਰੋ ਸਮੇਤ ਕੈਨੇਡੀਅਨ ਭੌਤਿਕ ਵਿਗਿਆਨੀ ਡੋਨਾ ਸਟਰਿਕਲੈਂਡ ਨੂੰ ਸਾਂਝੇ ਰੂਪ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਆਰਥਰ ਅਸ਼ਕਿਨ ਨੂੰ ਲੇਜ਼ਰ ਥੀਮ ਦੇ ਰਾਹੀਂ ਪਾਰਟੀਕਲ ਅਤੇ ਪਰਮਾਣੂ ਨੂੰ ਫੜਣ ਵਾਲੀ ਤਕਨੀਕ ਲਈ ਦਿੱਤਾ ਗਿਆ ਹੈ।
ਇਸੇ ਤਰਾਂ ਹੀ ਡੋਨਾ ਸਟਰਿਕਲੈਂਡ ਅਤੇ ਜੇਰਾਰਡ ਮੋਉਰੋ ਨੂੰ ਇਹ ਪੁਰਸਕਾਰ ਛੋਟੀਆਂ ਅਤੇ ਤੇਜ਼ ਲੇਜ਼ਰ ਤਰੰਗਾ ਦੀ ਖੋਜ ਲਈ ਦਿੱਤਾ ਗਿਆ ਹੈ।

RELATED ARTICLES
POPULAR POSTS