Breaking News
Home / ਜੀ.ਟੀ.ਏ. ਨਿਊਜ਼ / ਪੀਲ ਪੁਲਿਸ ਨੇ ਬਰੈਂਪਟਨ ‘ਚ ਕਾਰ ਖੋਹਣ ਵਾਲਾ ਕੀਤਾ ਗ੍ਰਿਫ਼ਤਾਰ

ਪੀਲ ਪੁਲਿਸ ਨੇ ਬਰੈਂਪਟਨ ‘ਚ ਕਾਰ ਖੋਹਣ ਵਾਲਾ ਕੀਤਾ ਗ੍ਰਿਫ਼ਤਾਰ

ਪੀਲ ਰੀਜਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਦੇ ਜਾਂਚ ਅਧਿਕਾਰੀਆਂ ਕੋਲੋਂ ਬਰੈਂਪਟਨ ‘ਚ ਬੰਦੂਕ ਦਿਖਾ ਕੇ ਕਾਰ ਖੋਹਣ ਵਾਲੇ ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਕਾਰ ਜੈਕਿੰਗ ਦੇ ਮਾਮਲੇ ‘ਚ ਇਸ ਦੋਸ਼ੀ ਦੀ ਕਾਫ਼ੀ ਸਮੇਂ ਤੋਂ ਭਾਲ ਸੀ। ਸ਼ਨਿੱਚਰਵਾਰ 15 ਜੁਲਾਈ 2017 ਨੂੰ ਲਗਭਗ ਤਿੰਨ ਵਜੇ, ਪੀੜਤ ਆਪਣੀ ਕਾਰ ‘ਚ ਪਰਤ ਰਿਹਾ ਸੀ, ਜੋ ਕ੍ਰੀਨ ਸਟਰੀਟ ਦੇ ਖੇਤਰ ਵਿਚ ਇਕ ਕਮਰਸ਼ੀਅਲ ਪਾਰਕਿੰਗ ਸਥਾਨ ਅਤੇ ਬਰੈਂਪਟਨ ‘ਚ ਚਿੰਗੁਆਕੌਸੀ ਰੋਡ ‘ਚ ਖੜ੍ਹੀ ਸੀ। ਪੀੜਤ ਨੂੰ ਅਪਰਾਧੀ ਨੇ ਰੋਕਿਆ ਅਤੇ ਉਸ ਨੂੰ ਰੋਕਿਆ ਅਤੇ ਉਸ ਨੂੰ ਬੰਦੂਕ ਦਿਖਾਉਂਦਿਆਂ ਉਸ ਤੋਂ ਕਾਰ ਦੀ ਚਾਬੀ ਮੰਗੀ। ਇਕ ਹਲਕੀ ਜਿਹੀ ਝੜਪ ਤੋਂ ਬਾਅਦ ਅਪਰਾਧੀ ਨੇ ਕਾਰ ਦੇ ਮਾਲਕ ਨੂੰ ਬੰਦੂਕ ਨਾਲ ਕਈ ਵਾਰ ਮਾਰਿਆ। ਦੋਸ਼ੀ ਨੇ ਪੀੜਤ ਕੋਲੋਂ ਚਾਬੀ ਖੋਹੀ, ਡਰਾਈਵਿੰਗ ਸੀਟ ‘ਤੇ ਬੈਠਾ ਅਤੇ ਕਵੀਨ ਸਟਰੀਟ ਤੋਂ ਵੈਸਟ ਬਾਊਂਡ ਖੇਤਰ ਵੱਲ ਭੱਜ ਗਿਆ। ઠਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਸੇ ਦਿਨ ਦੁਪਹਿਰ ਬਾਅਦ ਲਗਭਗ ਚਾਰ ਵਜੇ, ਮਿਸੀਸਾਗਾ ‘ਚ ਹੂਰੋਟੈਰੀਓ ਸਟਰੀਟ ਅਤੇ ਡੇਰੀઠ ਰੋਡ ਦੇ ਖੇਤਰ ਵਿਚ ਅਧਿਕਾਰੀਆਂ ਵਲੋਂ ਚੋਰੀ ਕੀਤੇ ਗਏ ਵਾਹਨ ਨੂੰ ਰੋਕ ਲਿਆ ਗਿਆ। ਉਸ ਸਮੇਂ ਕਾਰ ਨੂੰ ਡਰਾਈਵ ਕਰ ਰਹੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਉਸ ਦੀ ਪਛਾਣ ਬਰੈਂਪਟਨ ਦੇ ਇਕ 26 ਸਾਲਾ ਵਸਨੀਕ ਅੱਬਾਸੀ ਉਵਾਮਬਿਜਿਆਨਾ ਵਜੋਂ ਕੀਤੀ ਹੈ।
ਉਸ ਨੂੰ ਚੋਰੀ, ਨਕਲੀ ਬੰਦੂਕ ਦਿਖਾਕੇ ਡਰਾਉਣ ਅਤੇ ਕਈ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸੈਂਟਰਲ ਰਾਬਰੀ ਬਿਊਰੋ ਨਾਲ (905) 453 2121 ‘ਤੇ ਸੰਪਰਕ ਕਰ ਸਕਦਾ ਹੈ। ઠઠઠ

Check Also

ਕੈਨੇਡਾ ‘ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ

ਭਾਰਤੀ ਵਿਦਿਆਰਥੀ ਹੋਏ ਪ੍ਰੇਸ਼ਾਨ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਇਲਾਕੇ ਵਿੱਚ ਸੈਂਕੜੇ …