ਕਰੀਬ ਦੋ ਸਾਲ ਪਹਿਲਾਂ ਬਰੈਂਪਟਨ, ‘ਚ ਇੱਕ ਔਰਤ ਅਤੇ ਉਸ ਦੀਆਂ ਤਿੰਨ ਛੋਟੀਆਂ ਬੱਚੀਆਂ ਨੂੰ ਕਾਰ ਹਾਦਸੇ ਦੇ ਵਿਚ ਮਾਰਨ ਵਾਲੇ ਡਰਾਈਵਰ ਨੂੰ ਅੱਜ 17 ਸਾਲ ਦੀ ਸਜ਼ਾ ਕੋਰਟ ਵਲੋਂ ਸੁਣਾਈ ਗਈ ਹੈ | ਦਸ ਦਈਏ ਕੇ, 2020 ‘ਚ Brady Robertson ਨਾਂਅ ਦੇ ਇਸ ਦੋਸ਼ੀ ਨੇ ਤੇਜ਼ ਰਫਤਾਰ ਨਾਲ ਗੱਡੀ ਚਲਾ ਕਿ 4 ਜੀਆਂ ਦੀ ਜਾਨ ਲੈ ਲਈ ਸੀ | ਕੋਰਟ ਨੇ ਅੱਜ ਉਸ ਨੂੰ ਸਜ਼ਾ ਸੁਣਾਉਂਦੇ ਹੋਏ, ਉਸ ‘ਤੇ ਅਗਲੇ 20 ਸਾਲਾਂ ਲਈ ਗੱਡੀ ਚਲਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ |
ਦਸ ਦਈਏ ਕੇ, 21 ਸਾਲਾਂ Brady Robertson ਨੂੰ 18 ਜੂਨ, 2020 ਦੇ ਹਾਦਸੇ ਦੇ ਸਬੰਧ ਵਿੱਚ ਖਤਰਨਾਕ ਡਰਾਈਵਿੰਗ ਦੇ ਚਾਰ ਮਾਮਲਿਆਂ ਲਈ ਦੋਸ਼ੀ ਪਾਇਆ ਗਿਆ ਹੈ ਜਿਸ ਵਿੱਚ ਬਰੈਪਟਨ ਦੀ Karolina ਅਤੇ ਉਸ ਦੀਆਂ 3 ਧੀਆਂ Klara, Lilianna ਅਤੇ Mila, ਜਿਨ੍ਹਾਂ ਦੀ ਉਮਰ ਛੇ ਅਤੇ ਇੱਕ ਸਾਲ ਦੇ ਵਿਚਕਾਰ ਸੀ, ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਲੋਕਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ ਅਤੇ ਲੋਕਾਂ ਵਲੋਂ ਦੋਸ਼ੀ Brady Robertson ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਗੱਲ ਵੀ ਆਖੀ ਗਈ ਸੀ | ਇਸ ਮਾਮਲੇ ‘ਚ ਮੋੜ ਉਸ ਵਕ਼ਤ ਆਇਆ ਜਦ ਪਤਾ ਚਲਿਆ ਕੇ ਦੋਸ਼ੀ Brady Robertson ਨੇ ਡ੍ਰਾਈਵਿੰਗ ਕਰਦੇ ਸਮੇ ਨਸ਼ਾ ਕੀਤਾ ਹੋਇਆ ਸੀ |
ਦਸ ਦਈਏ ਕੇ, ਪਿਛਲੇ ਮਹੀਨੇ ਸਜ਼ਾ ਸੁਣਾਈ ਜਾਣ ਤੋਂ ਬਾਅਦ Brady Robertson ਨੇ ਆਪਣੇ ਕੰਮਾਂ ਲਈ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਉਸ ਨੇ ਜੋ ਕੀਤਾ ਉਸ ਤੋਂ ਉਹ “ਬਹੁਤ ਦੁਖੀ” ਹੈ ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਲਈ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰੇਗਾ | ਦੋਸ਼ੀ ਵਲੋਂ ਕੋਰਟ ‘ਚ ਆਪਣੀ ਗੱਲ ਰੱਖਦੇ ਹੋਏ ਕਿਹਾ ਗਿਆ ਕੇ ” ਉਹ ਆਪਣੇ ਕੀਤੇ ਦਾ ਭੁਗਤਾਨ ਕਰਨਾ ਚਾਹੁੰਦਾ ਹਾਂ | ਦੂਸਰੇ ਪਾਸੇ ਮਾਰੇ ਗਏ 4 ਜੀਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਬੇਹੱਦ ਹੀ ਘਟ ਸਜ਼ਾ ਦਿੱਤੀ ਗਈ ਹੈ ਅਤੇ ਉਹ ਇਸ ਸਜ਼ਾ ਤੋਂ ਖੁਸ਼ ਨਹੀਂ ਹਨ |