ਟੋਰਾਂਟੋ : ਟੋਰਾਂਟੋ ਪੁਲਿਸ ਅਧਿਕਾਰੀਆਂ ਲਈ ਕੋਵਿਡ-19 ਵੈਕਸੀਨੇਸ਼ਨ ਦਾ ਸਟੇਟਸ ਵਿਖਾਉਣ ਦੀ ਤਰੀਕ ਅਖੀਰ ਆ ਹੀ ਗਈ। ਟੋਰਾਂਟੋ ਪੁਲਿਸ ਵੱਲੋਂ ਆਪਣੇ ਵਰਦੀਧਾਰੀ ਤੇ ਸਿਵਲੀਅਨ ਮੈਂਬਰਾਂ ਨੂੰ ਆਪਣਾ ਵੈਕਸੀਨੇਸ਼ਨ ਸਟੇਟਸ ਵਿਖਾਉਣ ਲਈ ਆਖਿਆ ਗਿਆ ਤੇ ਜਿਹੜੇ ਅਜਿਹਾ ਨਹੀਂ ਕਰ ਸਕੇ ਉਨ੍ਹਾਂ ਨੂੰ ਬਿਨਾਂ ਤਨਖਾਹ ਦੇ ਘਰ ਰਹਿਣ ਲਈ ਆਖ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਤਾਜਾ ਅੰਕੜਿਆਂ ਵਿੱਚ ਟੋਰਾਂਟੋ ਪੁਲਿਸ ਸਰਵਿਸਿਜ਼ ਨੇ ਆਖਿਆ ਕਿ 98 ਫੀਸਦੀ ਤੋਂ ਵੱਧ 7400 ਮੈਂਬਰਾਂ ਨੇ ਆਪਣਾ ਵੈਕਸੀਨੇਸ਼ਨ ਸਟੇਟਸ ਜਾਹਿਰ ਕਰ ਦਿੱਤਾ ਜਦਕਿ ਬਾਕੀ 205 ਮੁਲਾਜ਼ਮ, ਜਿਨ੍ਹਾਂ ਨੇ ਆਪਣਾ ਵੈਕਸੀਨੇਸ਼ਨ ਸਟੇਟਸ ਨਹੀਂ ਦੱਸਿਆ, ਉਨ੍ਹਾਂ ਨੂੰ ਬਿਨਾਂ ਤਨਖਾਹ ਛੁੱਟੀ ਉੱਤੇ ਭੇਜ ਦਿੱਤਾ ਗਿਆ। ਟੀਪੀਐਸ ਨੇ ਦੱਸਿਆ ਕਿ 117 ਵਰਦੀਧਾਰੀ ਮੁਲਾਜ਼ਮ ਹਨ ਤੇ ਬਾਕੀ 88 ਸਿਵਲੀਅਨ ਹਨ। ਪੁਲਿਸ ਚੀਫ ਜੇਮਜ ਰੈਮਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਸਾਡਾ ਮਕਸਦ ਆਪਣੇ ਮੈਂਬਰਾਂ, ਜਿਸ ਜਨਤਾ ਦੀ ਅਸੀਂ ਸੇਵਾ ਕਰਦੇ ਹਾਂ ਉਨ੍ਹਾਂ ਦੀ ਸਿਹਤ ਤੇ ਕੰਮ ਵਾਲੀਆਂ ਥਾਂਵਾਂ ਦੀ ਸੇਫਟੀ ਨੂੰ ਯਕੀਨੀ ਬਣਾਉਣਾ ਹੈ।
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਪੁਲਿਸ ਨੇ ਵੈਕਸੀਨ ਸਟੇਟਸ ਨਾ ਦੱਸਣ ਵਾਲੇ ਆਪਣੇ 200 ਮੈਂਬਰਾਂ ਨੂੰ ਭੇਜਿਆ ਛੁੱਟੀ ਉੱਤੇ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …