Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨਾਂ ਨੂੰ ਕਰੋਨਾ ਵੈਕਸੀਨ 2021 ਦੇ ਸ਼ੁਰੂਆਤੀ ਮਹੀਨਿਆਂ ‘ਚ ਮਿਲਣੀ ਹੋਵੇਗੀ ਸ਼ੁਰੂ : ਟਰੂਡੋ

ਕੈਨੇਡੀਅਨਾਂ ਨੂੰ ਕਰੋਨਾ ਵੈਕਸੀਨ 2021 ਦੇ ਸ਼ੁਰੂਆਤੀ ਮਹੀਨਿਆਂ ‘ਚ ਮਿਲਣੀ ਹੋਵੇਗੀ ਸ਼ੁਰੂ : ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਆਖਿਆ ਕਿ ਕੈਨੇਡਾ ਵਿੱਚ ਕਰੋਨਾ ਵੈਕਸੀਨ ਦੇ ਨਿਰਮਾਣ ਦੀ ਘਾਟ ਕਾਰਨ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡੀਅਨਾਂ ਤੋਂ ਪਹਿਲਾਂ ਕਰੋਨਾ ਵੈਕਸੀਨ ਮਿਲ ਜਾਵੇਗੀ।ઠਉਨ੍ਹਾਂ ਨਾਲ ਹੀ ਆਸ ਪ੍ਰਗਟਾਈ ਕਿ ਕੈਨੇਡਾ ਵਾਸੀਆਂ ਨੂੰ ਕਰੋਨਾ ਵੈਕਸੀਨ 2021 ਦੇ ਸ਼ਰੂਆਤੀ ਮਹੀਨਿਆਂ ਵਿਚ ਮਿਲਣੀ ਸ਼ੁਰੂ ਹੋ ਜਾਵੇਗੀ। ਓਟਵਾ ਸਥਿਤ ਆਪਣੇ ਘਰ ਦੇ ਬਾਹਰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਨੂੰ ਇਹ ਗੱਲ ਚੇਤੇ ਰੱਖਣੀ ਹੋਵੇਗੀ ਕਿ ਕੈਨੇਡਾ ਕੋਲ ਵੈਕਸੀਨ ਤਿਆਰ ਕਰਨ ਦੀ ਕੋਈ ਘਰੇਲੂ ਸਮਰੱਥਾ ਨਹੀਂ ਹੈ। ਦਹਾਕੇ ਪਹਿਲਾਂ ਸਾਡੇ ਕੋਲ ਇਹ ਸਮਰੱਥਾ ਸੀ ਪਰ ਹੁਣ ਨਹੀਂ ਹੈ। ਅਮਰੀਕਾ, ਜਰਮਨੀ ਤੇ ਯੂਕੇ ਵਿੱਚ ਘਰੇਲੂ ਫਾਰਮਾਸਿਊਟੀਕਲ ਕੰਪਨੀਆਂ ਹਨ ਜਿਹੜੀਆਂ ਇਹ ਵੈਕਸੀਨ ਤਿਆਰ ਕਰਨ ਦੇ ਸਮਰੱਥ ਹਨ ਤੇ ਇਸੇ ਲਈ ਯਕੀਨਨ ਉਹ ਆਪਣੇ ਨਾਗਰਿਕਾਂ ਨੂੰ ਹੀ ਪਹਿਲ ਦੇਣਗੇ। ਪ੍ਰਧਾਨ ਮੰਤਰੀ ਨੇ ਆਖਿਆ ਕਿ ਫੈਡਰਲ ਸਰਕਾਰ ਪਹਿਲਾਂ ਹੀ ਸਮਰੱਥ ਵੈਕਸੀਨ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਕਈ ਮਿਲੀਅਨ ਡੋਜ਼ਿਜ਼ ਹਾਸਲ ਕਰਨ ਲਈ ਡੀਲ ਕਰ ਚੁੱਕੀ ਹੈ। ਟਰੂਡੋ ਨੇ ਆਖਿਆ ਕਿ ਉਹ ਹੋਰਨਾਂ ਦੇਸ਼ਾਂ ਨਾਲ ਵੀ ਪੂਰੀ ਤਰ੍ਹਾਂ ਰਾਬਤਾ ਰੱਖ ਰਹੇ ਹਨ ਤਾਂ ਕਿ ਸਾਰਿਆਂ ਨੂੰ ਵੈਕਸੀਨ ਪ੍ਰਾਪਤ ਹੋ ਸਕੇ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …