22.4 C
Toronto
Saturday, August 15, 2026
spot_img
Homeਜੀ.ਟੀ.ਏ. ਨਿਊਜ਼ਨਿਊ ਬਰੰਸਵਿਕ 'ਚ ਸਿੱਖਾਂ ਦੀ ਗਿਣਤੀ ਦਾ ਵਧਣਾ ਜਾਰੀ

ਨਿਊ ਬਰੰਸਵਿਕ ‘ਚ ਸਿੱਖਾਂ ਦੀ ਗਿਣਤੀ ਦਾ ਵਧਣਾ ਜਾਰੀ

ਨਿਊ ਬਰੰਸਵਿਕ ‘ਚ ਸਿੱਖਾਂ ਦੀ ਗਿਣਤੀ ਦਾ ਵਧਣਾ ਜਾਰੀਸਰਦ ਰੁੱਤ ਤੋਂ ਬਾਅਦ ਕੀਤੀ ਜਾਵੇਗੀ ਇੱਥੇ ਪਹਿਲੇ ਗੁਰਦੁਆਰਾ ਸਾਹਿਬ ਦੀ ਉਸਾਰੀ
ਟੋਰਾਂਟੋ/ਸਤਪਾਲ ਜੌਹਲ : ਕੈਨੇਡਾ ਦੇ ਪੂਰਬ ਵਿਚ ਨਿਊ ਬਰੰਸਵਿਕ ਇਕ ਛੋਟਾ ਸੂਬਾ ਹੈ, ਜਿਥੇ ਅਜੇ ਤੱਕ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ। ਪਿਛਲੇ ਕੁਝ ਸਮੇਂ ਦੌਰਾਨ ਉਥੇ ਕੈਨੇਡਾ ਦੇ ਹੋਰ ਹਿੱਸਿਆਂ ਤੇ ਵਿਦੇਸ਼ਾਂ ਤੋਂ ਸਿੱਖਾਂ ਦਾ ਵਾਸਾ ਵਧਿਆ ਹੈ, ਤੇ ਪੰਜਾਬ ਤੋਂ ਵਿਦਿਆਰਥੀ ਵੀ ਚੌਖੀ ਗਿਣਤੀ ਵਿਚ ਪੁੱਜ ਰਹੇ ਹਨ। ਇਥੇ ਸਿੱਖਾਂ ਨੂੰ ਧਰਮ, ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਦੀ ਘਾਟ ਮਹਿਸੂਸ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਪੂਰਾ ਕਰਨ ਲਈ ਪੂਰਬੀ ਤੱਟੀ ਸ਼ਹਿਰ ਸ਼ੇਡੀਅਕ ਇਲਾਕੇ ਵਿਚ (1960 ਸ਼ੇਡੀਅਕ ਰਿਵਰ ਰੋਡ) ਵਿਖੇ ਜ਼ਮੀਨ ਖਰੀਦ ਕੇ ਤਿਆਰ ਕਰ ਲਈ ਗਈ ਹੈ, ਤੇ ਨਿਸ਼ਾਨ ਸਾਹਿਬ ਝੁਲਾਏ ਜਾ ਚੁੱਕੇ ਹਨ। ਬੀਤੇ ਦਿਨੀਂ ਇਥੇ ਆਰਜ਼ੀ ਟੈਂਟ ਅਤੇ ਕੰਟੇਨਰ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਧਾਰਮਿਕ ਦੀਵਾਨ ਸਜਾਏ ਗਏ, ਤੇ ਲੰਗਰ ਵਰਤਾਇਆ ਗਿਆ। ਐਟਲਾਂਟਿਕ ਖਾਲਸਾ ਦਰਬਾਰ ਤੋਂ ਭਾਈ ਬਲਵੰਤ ਸਿੰਘ ਨੇ ਦੱਸਿਆ ਕਿ ਸਰਦ ਰੁੱਤ ਖਤਮ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਆਰੰਭ ਦਿੱਤੀ ਜਾਵੇਗੀ।

RELATED ARTICLES
POPULAR POSTS