ਯੂਟਿਊਬ ਚੈਨਲ ‘ਜਿੱਤੇਗਾ ਪੰਜਾਬ’ ਜ਼ਰੀਏ ਦੂਜੀ ਵੀਡੀਓ ਜਾਰੀ
ਜਲੰਧਰ/ਬਿਊਰੋ ਨਿਊਜ਼
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਲੰਘੀ 14 ਮਾਰਚ ਨੂੰ ‘ਜਿੱਤੇਗਾ ਪੰਜਾਬ’ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਅੱਜ ਮੁੜ ਆਪਣੇ ਯੂਟਿਊਬ ਚੈਨਲ ਜ਼ਰੀਏ ਦੂਜੀ ਵੀਡੀਓ ਰਾਹੀਂ ਧਰਮ ਯੁੱਧ ਦਾ ਐਲਾਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਲੜਾਈ ਵਿਚਾਰਧਾਰਾ ਦੀ ਲੜਾਈ ਹੈ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ। ਉੋਨ੍ਹਾਂ ਕਿਹਾ ਕਿ ਸਾਰੇ ਹਿੱਤਾਂ ਤੋਂ ਉਪਰ ਰਾਸ਼ਟਰ ਹਿੱਤ ਹੈ ਅਤੇ ਸਭ ਤੋਂ ਉਪਰ ਰਾਸ਼ਟਰ ਧਰਮ। ਸਿੱਧੂ ਨੇ ਕਿਹਾ ਕਿ ਇਹ ਧਰਮ ਯੁੱਧ ਰਾਸ਼ਟਰ ਹਿੱਤਾਂ ਲਈ ਹੈ। ਇਹ ਲੜਾਈ ਸਿਸਟਮ ਅਤੇ ਸਰਕਾਰਾਂ ਨਾਲ ਹੈ ਅਤੇ ਪੰਜਾਬ ਦੇ ਹਿੱਤਾਂ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਆਓ ਮੇਰੇ ਪੰਜਾਬੀਓ ਇਕਜੁੱਟ ਹੋਵੋ। ਇਸ ਨਾਲ ਹੀ ਜਿੱਤੇਗਾ ਪੰਜਾਬ, ਖੁਸ਼ਹਾਲ ਹੋਵੇਗਾ ਪੰਜਾਬ ਅਤੇ ਕਰਜ਼ਾ ਮੁਕਤ ਹੋਵੇਗਾ ਪੰਜਾਬ।
Check Also
ਫਿਰੋਜ਼ਪੁਰ ’ਚ ਕਰੋਨਾ ਦਾ ਪਹਿਲਾ ਕੇਸ ਆਇਆ ਸਾਹਮਣੇ
ਸਿਹਤ ਵਿਭਾਗ ਨੇ ਅੰਬਾਲਾ ਨਾਲ ਸਬੰਧਤ ਨੌਜਵਾਨ ਨੂੰ ਕੀਤਾ ਇਕਾਂਤਵਾਸ ਫਿਰੋਜ਼ਪੁਰ/ਬਿਊਰੋ ਨਿਊਜ਼ ਫਿਰੋਜ਼ਪੁਰ ਵਿੱਚ ਅੱਜ …