ਪੀ ਆਰ ਸ੍ਰੀਜੇਸ਼ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸਰਦਾਰ ਸਿੰਘ ਨੂੰ ਭਾਰਤੀ ਹਾਕੀ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਉਸ ਦੀ ਥਾਂ ਪੀ.ਆਰ. ਸ੍ਰੀਜੇਸ਼ ਰੀਓ ਓਲੰਪਿਕ 2016 ਲਈ ਭਾਰਤੀ ਹਾਕੀ ਦੀ ਕਮਾਨ ਸੰਭਾਲਣਗੇ। ਮਹਿਲਾ ਹਾਕੀ ਟੀਮ ਦੀ ਕਪਤਾਨੀ ਵੀ ਰਿਤੂ ਰਾਣੀ ਦੀ ਥਾਂ ਸੁਸ਼ੀਲਾ ਚਾਨੂੰ ਨੂੰ ਦਿੱਤੀ ਗਈ ਹੈ। ਰੀਓ ਓਲੰਪਿਕ 2016 ਲਈ ਐਲਾਨੀ ਗਈ ਭਾਰਤੀ ਟੀਮ ਵਿੱਚ ਵੱਡਾ ਫੇਰ-ਬਦਲ ਵੇਖਣ ਨੂੰ ਮਿਲਿਆ ਹੈ। ਦੋਹਾਂ ਟੀਮਾਂ ਵਿੱਚ ਹਰਿਆਣਾ ਤੋਂ 10 ਤੇ ਪੰਜਾਬ ਤੋਂ ਪੰਜ ਖਿਡਾਰੀ ਖੇਡਣਗੇ। ਹਾਕੀ ਇੰਡੀਆ ਵੱਲੋਂ ਰੀਓ ਓਲੰਪਿਕ ਲਈ ਭਾਰਤੀ ਟੀਮਾਂ ਐਲਾਨੀਆਂ ਗਈਆਂ। ਮੁੰਡਿਆਂ ਦੀ ਹਾਕੀ ਟੀਮ ਦੀ ਕਪਤਾਨੀ ਪੀ.ਆਰ. ਸ੍ਰੀਜੇਸ਼ ਕਰਨਗੇ। ਜਦਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸੁਸ਼ੀਲਾ ਚਾਨੂੰ ਹੋਵੇਗੀ ਜਦਕਿ ਉਪ ਕਪਤਾਨ ਦੀਪਿਕਾ ਹੋਵੇਗੀ।
Check Also
ਭਾਰਤ ਦੇ ਜੈ ਸ਼ਾਹ ਨੇ ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਦੁਬਈ/ਬਿਊਰੋ ਨਿਊਜ਼ ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਦੇ ਚੇਅਰਮੈਨ ਵਜੋਂ …