ਭਾਰਤ ਦਾ ਸੁਫਨਾ ਹੋਇਆ ਸਾਕਾਰ ਚੰਦ੍ਰਯਾਨ 3 ਦੀ ਸਫ਼ਲਤਾਪੂਰਵਕ ਲੈਂਡਿੰਗ ਦੇ ਨਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੇਹਰਾਇਆ ਤਿਰੰਗਾ ਝੰਡਾ
ਚੰਡੀਗੜ੍ਹ / ਬਿਉਰੋ ਨੀਊਜ਼
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਭਿਲਾਸ਼ੀ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰ ਕੇ ਇਤਿਹਾਸ ਰਚਿਆ। ਭਾਰਤ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜੋ ਹੁਣ ਤੱਕ ਅਛੂਤ ਸੀ।
ਚੰਦਰਯਾਨ-3 ਨੇ ਚੰਦਰਮਾ ‘ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਹੈ। ਇਸਰੋ ਦੇ ਕਮਾਂਡ ਰੂਮ ਵਿੱਚ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ। ਪੀ.ਐਮ. ਨਰਿੰਦਰ ਮੋਦੀ ਵੀ ਇਸ ਉਪਲਬਧੀ ਤੋਂ ਬਹੁਤ ਖੁਸ਼ ਹਨ।
ਦਸ ਦੇਈਏ ਕੇ ਕੇਵਲ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੀਆ ਨਿਗਾਹਾਂ ਚੰਦ੍ਰਯਾਨ 3 ਉੱਤੇ ਸਨ , ਇਥੋਂ ਤੱਕ ਕੇ ਵਿਦੇਸ਼ਾ ਵਿਚ ਬੈਠੇ ਲੋਕ ਪੂਜਾ ਕਰ ਰਹੇ ਸਨ ਅਤੇ ਕੁਛ ਵਰਤ ਵੀ ਰੱਖੀ ਬੈਠੇ ਸਨ